
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 26,000 ਤੋਂ ਵੀ ਜ਼ਿਆਦਾ ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ ਕੋਵਿਡ-19 ਦੇ ਚਾਰ ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚ ਇੱਕ ਮਾਮਲਾ ਪਹਿਲਾਂ ਦਾ ਵੀ ਹੈ ਜਿਸ ਦੀ ਕਿ ਪੜਤਾਲ ਚੱਲ ਰਹੀ ਸੀ ਅਤੇ ਉਹ ਸਿਡਨੀ ਦੇ ਉਤਰੀ ਬੀਚਾਂ ਉਪਰ ਦਰਜ ਕੀਤਾ ਗਿਆ ਸੀ ਅਤੇ ਇਸ ਮੁੱਚ ਸ੍ਰੋਤ ਦੀ ਪੜਤਾਲ ਹਾਲੇ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ 7 ਹੋਰ ਕਰੋਨਾ ਦੇ ਮਾਮਲੇ ਵੀ ਹਨ ਪਰੰਤੂ ਇਹ ਬਾਹਰੀ ਦੇਸ਼ਾਂ ਨਾਲ ਸਬੰਧਤ ਹਨ ਅਤੇ ਹੋਟਲ ਕੁਆਰਨਟੀਨ ਵਿੱਚ ਹਨ। ਉਪਰੋਕਤ ਚਾਰ ਮਾਮਲਿਆਂ ਵਿੱਚ ਇੱਕ ਮਾਮਲਾ ਕਰੋਇਡਨ ਕਲਸਟਰ ਨਾਲ ਵੀ ਸਬੰਧਤ ਹੈ ਅਤੇ ਹੁਣ ਇਸ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 11 ਹੋ ਗਈ ਹੈ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਉਤਰੀ ਬੀਚਾਂ ਉਪਰ ਲਗਾਇਆ ਗਿਆ ਲਾਕਡਾਊਨ ਸ਼ਨਿਚਾਰਵਾਰ ਦੀ ਅੱਧੀ ਰਾਤ ਅਤੇ ਐਤਵਾਰ ਨੂੰ 12:01 ਵਜੇ ਆਪਣੇ ਪਹਿਲਾਂ ਤੋਂ ਲਾਗੂ ਸਮਾਂ ਸੂਚੀ ਮੁਤਾਬਿਕ, ਖ਼ਤਮ ਕਰ ਦਿੱਤਾ ਜਾਵੇਗਾ। ਬ੍ਰਿਸਬੇਨ ਅੰਦਰ ਲਗਾਏ ਜਾ ਰਹੇ ਤਿੰਨ ਦਿਨਾਂ ਦੇ ਲਾਕਡਾਊਨ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿਊ ਸਾਊਥ ਵੇਲਜ਼ ਦਾ ਨਿਵਾਸੀ ਉਸ ਪਾਸੇ ਫਸਿਆ ਹੈ ਤਾਂ ਫੇਰ ਉਹ ਟ੍ਰਾਂਜਿਟ ਵਿੱਚ ਹੈ ਤਾਂ ਕੁਈਨਜ਼ਲੈਂਡ ਸਰਕਾਰ ਵੱਲੋਂ ਲਗਾਏ ਗਏ ਨਿਯਮਾਂ ਦਾ ਪਾਲਣ ਕਰੇ ਅਤੇ ਇਸੇ ਵਿੱਚ ਵੀ ਉਸਦੀ ਆਪਣੀ ਅਤੇ ਹੋਰਨਾਂ ਦੀ ਭਲਾਈ ਹੈ।