ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ 4 ਮਾਮਲੇ ਦਰਜ -ਸਥਾਨਕ ਸਥਾਨਅੰਤਰਣ ਕਾਰਨ ਚਿੰਤਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਰਜਕਾਰੀ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਅਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 4 ਕਰੋਨਾ ਦੇ ਨਵੇਂ ਅਤੇ ਸਥਾਨਕ ਸਥਾਨਅੰਤਰਣ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਨਾਲ ਹੀ ਇੱਕ ਹੋਟਲ ਕੁਆਰਨਟੀਨ ਦਾ ਮਾਮਲਾ ਦੀ ਦਰਜ ਹੋਇਆ ਹੈ। ਕਰੋਨਾ ਟੈਸਟਾਂ ਬਾਰੇ ਜਾਣਕਾਰੀ ਤਹਿਤ ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ ਰਾਜ ਅੰਦਰ 32,667 ਟੈਸਟ ਕੀਤੇ ਗਏ ਹਨ। ਨਵੇਂ ਦਰਜ ਕੀਤੇ ਗਏ ਮਾਮਲਿਆਂ ਅੰਦਰ 2 ਤਾਂ ਬੈਰਾਲਾ ਕਲਸਟਰ ਨਾਲ ਸਬੰਧਤ ਹਨ, ਇੱਕ ਐਵਲੋਨ ਨਾਲ ਅਤੇ ਇੱਕ ਹੋਰ ਮਾਮਲਾ ਪੱਛਮੀ ਸਿਡਨੀ ਦੇ 30ਵਿਆਂ ਸਾਲਾਂ ਵਿਚਲੇ ਇੱਕ ਵਿਅਕਤੀ ਦਾ ਹੈ ਅਤੇ ਇਸ ਦੇ ਵਾਇਰਸ ਦਾ ਸਬੰਧ ਦੀ ਹਾਲੇ ਕੜੀ ਜੋੜੀ ਜਾ ਰਹੀ ਹੈ ਅਤੇ ਪੜਤਾਲ ਜਾਰੀ ਹੈ। ਸ੍ਰੀ ਬੈਰੀਲੈਰੋ ਨੇ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਵਾਸਤੇ ਧੰਨਵਾਦ ਅਤੇ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਟੈਸਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰੰਤੂ ਅਸੀਂ ਹਾਲੇ ਵੀ 40,000 ਦਾ ਟੀਚਾ ਪ੍ਰਾਪਤ ਕਰਨਾ ਹੈ ਅਤੇ ਇਸ ਵਾਸਤੇ ਲੋਕਾਂ ਤੋਂ ਸਹਿਯੋਗ ਦੀ ਪੂਰਨ ਆਸ ਹੈ। ਉਤਰੀ ਬੀਚਾਂ ਵਾਲੀਆਂ ਪਾਬੰਧੀਆਂ ਬਾਬਤ ਉਨ੍ਹਾਂ ਦੱਸਿਆ ਕਿ ਇਹ ਪਾਬੰਧੀਆਂ ਜਨਵਰੀ ਦੀ 9 ਤਾਰੀਖ ਤੱਕ ਜਾਰੀ ਰਹਿਣਗੀਆਂ। ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਸੰਬਰ ਦੀ 20 ਤੋਂ 31 ਤਾਰੀਖ ਤੱਕ ਜੇਕਰ ਕਿਸੇ ਨੇ ਵੀ ਬੈਰਾਲਾ ਦੇ ਬੀ.ਡਬਲਿਊ.ਐਸ. ਜਾਂ ਵੂਲਵਰਥਸ ਵਿੱਚ ਆਵਾਗਮਨ ਕੀਤਾ ਹੋਵੇ ਤਾਂ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਤਾਕੀਦਾਂ ਦਾ ਧਿਆਨ ਰੱਖੇ।

Install Punjabi Akhbar App

Install
×