ਸਿਹਤ ਅਧਿਕਾਰੀਆਂ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਮਾਂਕੀਪਾਕਸ ਬਿਮਾਰੀ ਨਾਲ ਗ੍ਰਸਤ ਸਥਾਨਕ ਸਥਾਨਾਂਤਰਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ -ਜੋ ਕਿ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਅੱਜ ਤੱਕ ਰਾਜ ਭਰ ਵਿੱਚ 42 ਉਕਤ ਬਿਮਾਰੀ ਨਾਲ ਗ੍ਰਸਤ ਮਾਮਲੇ ਸਾਹਮਣੇ ਆਏ ਸਨ ਪਰੰਤੂ ਸਾਰੇ ਹੀ ਬਾਹਰਲੇ ਦੇਸ਼ਾਂ ਤੋਂ ਇੱਥੇ ਆਏ ਸਨ। ਰਾਜ ਦੇ ਕੁੱਲ ਅਜਿਹੇ ਮਾਮਲਿਆਂ ਵਿੱਚ 2 ਮਾਮਲੇ ਅਜਿਹੇ ਵੀ ਪਾਏ ਗਏ ਹਨ ਜੋ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਇਸ ਬਿਮਾਰੀ ਨਾਲ ਗ੍ਰਸਤ ਹੋਏ ਹਨ।
ਹਾਲਾਂਕਿ ਰਾਜ ਭਰ ਵਿੱਚ ਟੀਕਾਕਰਣ ਦਾ ਅਭਿਯਾਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਬਿਮਾਰੀ ਤੋਂ ਬਚਾਉ ਵਾਸਤੇ ਜਿਨੀਅਸ ਸਮਾਲਪੋਕਸ ਵੈਕਸੀਨ ਲਗਾਈ ਜਾ ਰਹੀ ਹੈ।
ਸਿਹਤ ਅਧਿਕਾਰੀਆਂ ਵੱਲੋਂ ਸਮਲਿੰਗੀ ਲੋਕਾਂ ਦੇ ਆਪਸੀ ਜਿਸਮਾਨੀ ਰਿਸ਼ਤੇ ਰੱਖਣ ਵਾਲਿਆਂ ਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਬਿਮਾਰੀ ਤੋਂ ਸੁਚੇਤ ਰਹਿਣ ਲਈ ਅਹਿਤਿਆਦ ਵਰਤਣ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ।
ਉਕਤ ਬਿਮਾਰੀ ਤਾਂ ਹੀ ਹੁੰਦੀ ਹੈ ਜੇਕਰ ਇੱਕ ਵਿਅਕਤੀ ਦਾ ਦੂਸਰੇ ਨਾਲ ਜਿਸਮਾਨੀ ਸਪਰਸ਼ ਹੋਵੇ ਅਤੇ ਇਸ ਤੋਂ ਬਾਅਦ ਤਕਰੀਬਨ 7 ਤੋਂ 14 ਦਿਨਾਂ ਦੇ ਅੰਦਰ ਅੰਦਰ ਇਸ ਬਿਮਾਰੀ ਦੇ ਬਾਹਰੀ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਜਣਨ ਅੰਗਾਂ ਆਦਿ ਤੇ ਖਾਰਿਸ਼, ਸਿਰ ਦਰਦ, ਸਰੀਰ ਵਿੱਚ ਦਰ ਅਤੇ ਬੁਖਾਰ ਵੀ ਹੋ ਸਕਦੇ ਹਨ।
2 ਤੋਂ 4 ਹਫ਼ਤਿਆਂ ਤੱਕ ਇਸ ਬਿਮਾਰੀ ਦਾ ਅਸਰ ਰਹਿੰਦਾ ਹੈ ਅਤੇ ਇਸਤੋਂ ਬਾਅਦ ਖ਼ਤਮ ਵੀ ਹੋ ਜਾਂਦਾ ਹੈ।