ਸਿਡਨੀ ਦੇ ਕੁਆਰਨਟੀਨ ਹੋਟਲ ਵਿੱਖੇ ਇੱਕ ਹੋਰ ਕਰਨਾ ਪਾਜ਼ਿਟਿਵ ਦਾ ਮਾਮਲਾ ਦਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਦੇ ਹੋਟਲ (Sofitel Sydney Wentworth hotel) ਵਿੱਚ ਜਿੱਥੇ ਕਿ ਇੱਕ ਸੁਰੱਖਿਆ ਗਾਰਡ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਥੇ ਇੱਕ ਹੋਰ ਕਰੋਨਾ ਪਾਜ਼ਿਟਿਵ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰੰਤੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਸਥਾਨਾਂਤਰਣ ਦਾ ਕੋਈ ਜੋਖਮ ਨਹੀਂ ਹੈ ਕਿਉਂਕਿ ਉਕਤ ਮਰੀਜ਼ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹੈ।
ਮਿਲੀ ਜਾਣਕਾਰੀ ਮੁਤਾਬਿਕ ਉਕਤ ਸੁਰੱਖਿਆ ਗਾਰਡ, ਜੋ ਕਿ ਪਹਿਲਾਂ ਕੋਵਿਡ-19 ਤੋਂ ਪ੍ਰਭਾਵਿਤ ਹੋਇਆ ਸੀ, ਨੂੰ, 5 ਮਾਰਚ ਨੂੰ ਹੋਟਲ ਵਿੱਚ ਆਏ ਇੱਕ ਬਾਹਰੀ ਯਾਤਰੀ ਕੋਲੋਂ ਹੀ ਕਰੋਨਾ ਦੇ ਨਵੇਂ ਸੰਸਕਰਣ ਦਾ ਇਨਫੈਕਸ਼ਨ ਹੋਇਆ ਸੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਹੋਟਲ ਦੀ ਵੁਸ ਮੰਜ਼ਿਲ ਉਪਰਲੇ ਬਾਕੀ ਦੇ ਯਾਤਰੀ ਸਭ ਕਰੋਨਾ ਟੈਸਟ ਵਿੱਚ ਨੈਗੇਟਿਵ ਹੀ ਆਏ ਸਨ।
ਹੋਟਲ ਦੇ ਕਮਰਿਆਂ ਦੀ ਏਅਰ ਕੰਡੀਸ਼ਨਿੰਗ ਬਾਰੇ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕਿਸੇ ਵੀ ਦੋ ਕਮਰਿਆਂ ਦੀ ਏਟਰ ਕੰਡੀਸ਼ਨਿੰਗ ਕਾਮਨ ਨਹੀਂ ਹੈ ਅਤੇ ਹਰ ਇੱਕ ਕਮਰੇ ਵਾਸਤੇ ਅਲਗ ਏ.ਸੀ. ਹੈ ਅਤੇ ਕਮਰੇ ਕੋਰੀਡੋਰ ਵਿੱਚ ਵੀ ਕਿਸੇ ਤਰ੍ਹਾਂ ਆਪਸ ਵਿੱਚ ਜੁੜੇ ਹੋਏ ਨਹੀਂ ਹਲ। ਹਰ ਕੋਈ ਵਿਅਕਤੀ ਜੋ ਉਸ ਸਮੇਂ ਹੋਟਲ ਦੀ 11ਵੀਂ ਮੰਜ਼ਿਲ ਉਪਰ ਮੌਜੂਦ ਸੀ, ਉਸ ਨੂੰ ਕੁਆਰਨਟੀਨ ਕੀਤਾ ਗਿਆ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇਸ ਸਬੰਧੀ ਆਪਣੀ ਸਪਸ਼ਟਤਾ ਜ਼ਾਹਿਰ ਕਰਦਿਆਂ ਕਿਹਾ ਕਿ ਡਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਅਤੇ ਨਾ ਹੀ ਅਜਿਹੀ ਕੋਈ ਜ਼ਰੂਰਤ ਹੈ ਕਿ ਜਿਸ ਨਾਲ ਸਿਡਨੀ ਵਿੱਚ ਮੌਜੂਦਾ ਹਾਲਤਾਂ ਵਿੱਚ ਫੇਰ-ਬਦਲ ਕੀਤੀ ਜਾਵੇ ਕਿਉਂਕਿ ਜਿਹੜਾ ਮਰੀਜ਼ ਕੋਵਿਡ-19 ਤੋਂ ਸਥਾਪਤ ਮਿਲਿਆ ਹੈ ਉਹ ਤਾਂ ਪਹਿਲਾਂ ਹੀ ਆਈਸੋਲੇਸ਼ਨ ਵਿੱਚ ਹੈ ਅਤੇ ਇਨ੍ਹਾਂ ਹਾਲਤਾਂ ਵਿੱਚ ਉਸ ਦਾ ਕਿਸੇ ਨਾਲ ਕੋਈ ਸੰਪਰਕ ਦਾ ਸਵਾਲ ਹੀ ਨਹੀਂ ਉਠਦਾ….।

Install Punjabi Akhbar App

Install
×