ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ 98 ਨਵੇਂ ਮਾਮਲੇ ਦਰਜ -ਪਹਿਲੀ ਵਾਰੀ ਉਸਾਰੀ ਉਦਯੋਗ ਨੂੰ ਲੱਗਿਆ ਸੇਕ, ਪਾਬੰਧੀਆਂ ਲਾਗੂ

ਈਦ ਉਪਰ ਘਰਾਂ ਵਿੱਚ ਹੀ ਰਹਿਣ ਦੀ ਕੀਤੀ ਗਈ ਅਪੀਲ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਆਪਣੇ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 98 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਅਹਿਤਿਆਦਨ ਪਾਬੰਧੀਆਂ ਵਿੱਚ ਇਜ਼ਾਫ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਸਾਰੀ ਅਧੀਨ ਸਾਰੇ ਕੰਮ ਹੀ ਰੋਕ ਦਿੱਤੇ ਗਏ ਹਨ ਅਤੇ ਜਦੋਂ ਦਾ ਕਰੋਨਾ ਬਿਮਾਰੀ ਸ਼ੁਰੂ ਹੋਈ ਹੈ ਇਹ ਪਹਿਲੀ ਵਾਰੀ ਹੈ ਕਿ ਉਸਾਰੀ ਵਾਲੇ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ ਪਰੰਤੂ ਇਹ ਸਭ ਜਨਤਕ ਸਿਹਤ ਦੇ ਮੱਦੇਨਜ਼ਰ ਹੀ ਕੀਤਾ ਜਾ ਰਿਹਾ ਹੈ।
ਨਵੇਂ ਮਾਮਲਿਆਂ ਵਿੱਚ 61 ਤਾਂ ਪਹਿਲਾਂ ਵਾਲੇ ਮਾਮਲਿਆਂ ਅਤੇ ਕਲਸਟਰਾਂ ਨਾਲ ਸਬੰਧਤ ਹਨ, 43 ਘਰੇਲੂ ਸੰਪਰਕਾਂ ਅਧੀਨ ਆਉਂਦੇ ਹਨ ਅਤੇ 18 ਨਜ਼ਦੀਕੀ ਸਬੰਧਾਂ ਅੰਧੀਨ। 37 ਮਾਮਲਿਆਂ ਦੇ ਮੁੱਢਲੇ ਸੌਮਿਆਂ ਦੀ ਪੜਤਾਲ ਅਜੇ ਵੀ ਜਾਰੀ ਹੈ।
ਰਾਜ ਅੰਦਰ 82 ਲੋਕ ਕੋਵਿਡ ਕਾਰਨ ਹਸਪਤਾਲਾਂ ਵਿੱਚ ਭਰਤੀ ਹਨ ਅਤੇ 24 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ ਅਤੇ 7 ਵੈਂਟੀਲੇਟਰ ਤੇ ਵੀ ਹਨ।
ਇਸੇ ਹਫ਼ਤੇ ਮੁਸਲਿਮ ਭਾਈਚਾਰੇ ਵੱਲੋਂ ਮਨਾਏ ਜਾਣ ਵਾਲੇ ਤਿਉਹਾਰ -ਈਦ ਅਲ ਅਦਾਹ, ਤੇ ਉਨ੍ਹਾਂ ਅਪੀਲ ਕੀਤੀ ਕਿ ਮੁਸਲਿਮ ਭਾਈਚਾਰਾ ਇਕੱਠਾਂ ਵਿੱਚ ਸ਼ਾਮਿਲ ਨਾ ਹੋਵੇ ਅਤੇ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਤਿਉਹਾਰ ਨੂੰ ਮਨਾਇਆ ਜਾਵੇ ਅਤੇ ਇਸ ਵਿੱਚ ਹੀ ਸਭ ਦੀ ਭਲਾਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks