ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 864 ਨਵੇਂ ਮਾਮਲੇ ਅਤੇ 15 ਮੌਤਾਂ ਦਰਜ

ਆਸਟ੍ਰੇਲੀਆ ਵਿੱਚ ਹੁਣ 2 ਰਾਜਾਂ (ਵਿਕਟੌਰੀਆ ਅਤੇ ਨਿਊ ਸਾਊਥ ਵੇਲਜ਼) ਵਿੱਚ ਕਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਸਰਕਾਰੀ ਆਂਕੜਿਆਂ ਮੁਤਾਬਿਕ, ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 864 ਮਾਮਲੇ ਦਰਜ ਹੋਏ ਹਨ ਅਤੇ ਇਸੇ ਸਮੇਂ ਦੌਰਾਨ, ਇਸ ਬਿਮਾਰੀ ਨਾਲ 15 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਵੀ ਸੂਚਨਾ ਜਾਰੀ ਕੀਤੀ ਗਈ ਹੈ। ਕਰੋਨਾ ਦੀ ਇਸ ਸਾਲ ਦੀ ਮਾਰ ਕਾਰਨ ਹੁਣ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 352 ਹੋ ਚੁਕੀ ਹੈ ਅਤੇ ਬੀਤੇ ਸਾਲ ਜਨਵਰੀ 25 ਤੋਂ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਸੰਖਿਆ 408 ਹੋ ਗਈ ਹੈ।
ਮਰਨ ਵਾਲਿਆਂ ਵਿੱਚ 50ਵਿਆਂ ਸਾਲਾਂ ਵਿਚਲੇ 3 ਵਿਅਕਤੀ, 60ਵਿਆਂ ਸਾਲਾਂ ਵਿਚਲੇ 2, 70ਵਿਆਂ ਦੇ ਵੀ 2, 80ਵਿਆਂ ਸਾਲਾਂ ਦੇ 6 ਅਤੇ 90ਵਿਆਂ ਦੇ 2 ਵਿਅਕਤੀ ਸ਼ਾਮਿਲ ਹਨ। ਇਨ੍ਹਾਂ ਵਿਚੋਂ 10 ਵਿਅਕਤੀਆਂ ਦੀ ਹਾਲੇ ਤੱਕ ਵੈਕਸੀਨੇਸ਼ਨ ਵੀ ਨਹੀਂ ਸੀ ਹੋਈ।

Install Punjabi Akhbar App

Install
×