ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 863 ਮਾਮਲੇ ਦਰਜ, 15 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਅੱਜ ਦੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 863 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 15 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 40 ਤੋਂ 90 ਸਾਲਾਂ ਤੱਕ ਦੀਆਂ 7 ਔਰਤਾਂ ਅਤੇ 8 ਆਦਮੀ ਸ਼ਾਮਿਲ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਮਰਨ ਵਾਲਿਆਂ ਵਿੱਚੋਂ 9 ਨੂੰ ਕਰੋਨਾ ਦੀ ਕੋਈ ਵੈਕਸੀਨ ਨਹੀਂ ਸੀ ਲੱਗੀ ਹੋਈ।
ਪ੍ਰੀਮੀਅਰ ਨੇ 11 ਅਕਤੂਬਰ ਦੀ ਤਾਰੀਖ ਦਾ ਐਲਾਨ ਕਰਦਿਆਂ ਕਿਹਾ ਕਿ ਉਕਤ ਤਾਰੀਖ ਤੋਂ ਰਾਜ ਭਰ ਵਿੱਚ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਛੋਟਾਂ ਦਿੱਤੀਆਂ ਜਾਣਗੀਆਂ ਅਤੇ ਅਜਿਹੀਆਂ ਛੋਟਾਂ ਵਿੱਚ ਏਜਡ ਕੇਅਰ ਵਿਖੇ ਆਵਾਗਮਨ ਆਦਿ ਵੀ ਸ਼ਾਮਿਲ ਹਨ।
ਸਕੂਲਾਂ ਦੇ ਖੁੱਲ੍ਹਣ ਬਾਰੇ ਉਨ੍ਹਾਂ ਨੇ 25 ਅਕਤੂਬਰ ਦੀ ਤਾਰੀਖ ਦਾ ਐਲਾਨ ਕੀਤਾ ਹੈ।
ਮੁੱਖ ਸਿਹਤ ਅਧਿਕਾਰੀ, ਡਾ. ਕੈਰੀ ਚੈਂਟ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਰਾਜ ਭਰ ਵਿੱਚ 1082 ਕਰੋਨਾ ਤੋਂ ਪੀੜਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚ 212 ਆਈ.ਸੀ.ਯੂ. ਵਿੱਚ ਵੀ ਹਨ।

Install Punjabi Akhbar App

Install
×