ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 818 ਮਾਮਲੇ ਦਰਜ, 3 ਮੌਤਾਂ ਦੀ ਪੁਸ਼ਟੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਜਾਰੀ ਅਪਡੇਟ ਰਾਹੀਂ ਦਰਸਾਇਆ ਗਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 818 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 3 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਾਮਲਿਆਂ ਵਿੱਚ 350 ਮਾਮਲੇ ਪੱਛਮੀ ਸਿਡਨੀ ਤੋਂ, 237 ਦੱਖਣੀ-ਪੱਛਮੀ ਸਿਡਨੀ ਤੋਂ, ਅਤੇ 24 ਮਾਮਲੇ ਰਾਜ ਦੇ ਪੱਛਮੀ ਖੇਤਰਾਂ ਤੋਂ ਵੀ ਦਰਜ ਹੋਏ ਹਨ।
ਉਪਰੋਕਤ ਨਵੇਂ ਮਾਮਲਿਆਂ ਵਿੱਚੋਂ 120 ਤਾਂ ਪਹਿਲਾਂ ਵਾਲੇ ਦਰਜ ਮਾਮਲਿਆਂ ਨਾਲ ਹੀ ਜੁੜੇ ਹਨ ਪਰੰਤੂ 698 ਦੀ ਪੜਤਾਲ ਹਾਲੇ ਜਾਰੀ ਹੈ। ਹਸਪਤਾਲ ਵਿਚਲੇ ਭਰਤੀ ਕਰੋਨਾ ਪੀੜਿਤਾਂ ਦੀ ਸੰਖਿਆ 568 ਹੈ ਜਦੋਂ ਕਿ 100 ਲੋਕ ਆਈ.ਸੀ.ਯੂ. ਅਤੇ 32 ਵੈਂਟੀਲੇਟਰ ਉਪਰ ਹਨ।
ਮਰਨ ਵਾਲੇ 3 ਵਿਅਕਤੀਆਂ ਵਿੱਚ ਸਾਰੇ ਹੀ 80ਵਿਆਂ ਸਾਲਾਂ ਵਿੱਚ ਸਨ ਅਤੇ ਹੋਰ ਵੀ ਸਰੀਰਕ ਸਿਹਤ ਮਾਮਲਿਆਂ ਕਾਰਨ ਜ਼ੇਰੇ ਇਲਾਜ ਸਨ।
ਕਰੋਨਾ ਦੇ ਇਸ ਹਮਲੇ (ਬੀਤੇ ਜੂਨ ਮਹੀਨੇ ਤੋਂ) ਦੌਰਾਨ ਰਾਜ ਅੰਦਰ ਕੁੱਲ ਕਰੋਨਾ ਪੀੜਿਤਾਂ ਦੀ ਸੰਖਿਆ 13,022 ਤੱਕ ਪਹੁੰਚ ਗਈ ਹੈ।
ਰਾਜ ਵਿੱਚ ਬੀਤੀ ਰਾਤ 12:01 ਤੋਂ ਕਰੋਨਾ ਤੋਂ ਬਚਾਉ ਲਈ ਹੋਰ ਵੀ ਸਖ਼ਤ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਕਿ ਸਿਡਨੀ ਦੇ ਦਰਜਨ ਭਰ ਖੇਤਰਾਂ ਵਿੱਚ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰ ਦੇ 5 ਵਜੇ ਤੱਕ ਦਾ ਕਰਫਿਊ ਸ਼ਾਮਿਲ ਹੈ ਅਤੇ ਰਾਜ ਭਰ ਵਿੱਚ ਮੂੰਹ ਉਪਰ ਮਾਸਕ ਪਾਉਣਾ ਲਾਜ਼ਮੀ (ਕਸਰਤ ਆਦਿ ਸਮੇਂ ਛੱਡ ਕੇ) ਕੀਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks