ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 813 ਨਵੇਂ ਮਾਮਲੇ ਦਰਜ, 10 ਮੌਤਾਂ

ਅਧਿਕਾਰਿਕ ਤੌਰ ਤੇ ਪੁਸ਼ਟੀ ਕਰਦਿਆਂ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 813 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 10 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਕਰੋਨਾ ਦੀ ਇਸ ਮੌਜੂਦਾ ਲਹਿਰ ਦੇ ਚਲਦਿਆਂ 58158 ਲੋਕ ਹੁਣ ਤੱਕ ਇਸ ਤੋਂ ਪੀੜਿਤ ਹੋਏ ਹਨ। ਮੌਜੂਦਾ ਸਮੇਂ ਵਿੱਚ 1005 ਕਰੋਨਾ ਪੀੜਿਤ ਮਰੀਜ਼ ਹਸਪਤਾਲਾਂ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ 202 ਆਈ.ਸੀ.ਯੂ. ਵਿੱਚ ਹਨ।
ਉਕਤ ਮਰਨ ਵਾਲੇ ਵਿਅਕਤੀਆਂ ਵਿੱਚ 4 ਲੋਕਾਂ ਨੂੰ ਵੇਕਸੀਨੇਸ਼ਨ ਹਾਲੇ ਨਹੀਂ ਸੀ ਲਗਾਈ ਗਈ, 5 ਨੂੰ ਵੈਕਸੀਨੇਸ਼ਨ ਦੀ ਇੱਕ ਡੋਜ਼ ਮਿਲੀ ਸੀ ਅਤੇ 1 ਨੂੰ ਪੂਰੀਆਂ ਦੋ ਡੋਜ਼ਾਂ ਲੱਗੀਆਂ ਹੋਈਆਂ ਸਨ। ਉਕਤ ਲੋਕਾਂ ਵਿੱਚ 5 ਵਿਅਕਤੀ ਦੱਖਣੀ-ਪੱਛਮੀ ਸਿਡਨੀ ਤੋਂ, 2 ਪੱਛਮੀ ਸਿਡਨੀ ਤੋਂ, ਇੱਕ ਸਿਡਨੀ ਸ਼ਹਿਰ, ਇੱਕ ਵੂਲੂਨਗੌਂਗ ਖੇਤਰ ਵਿੱਚੋਂ ਅਤੇ ਇੱਕ ਲੇਕ ਮੈਕੁਆਇਰ ਖੇਤਰ ਵਿੱਚ ਰਹਿਣ ਵਾਲੇ ਸਨ।
ਹੁਣ ਤੱਕ ਰਾਜ ਅੰਦਰ 87% ਲੋਕਾਂ ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਇੱਕ ਡੋਜ਼ ਲੱਗ ਚੁਕੀ ਹੈ ਅਤੇ 65% ਨੂੰ ਪੂਰੀਆਂ 2 ਡੋਜ਼ਾਂ ਲੱਗ ਚੁਕੀਆਂ ਹਨ।

Install Punjabi Akhbar App

Install
×