ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 594 ਮਾਮਲੇ ਦਰਜ, 10 ਮੌਤਾਂ

ਰਾਜ ਦੇ ਨਵੇਂ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਵੱਲੋਂ ਆਉਣ ਵਾਲੀ 11 ਅਕਤੂਬਰ ਤੋਂ ਲਾਕਡਾਊਨ ਖੋਲ੍ਹਣ ਦੀਆਂ ਕਵਾਇਦਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 594 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 10 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ 3 ਮਹਿਲਾਵਾਂ ਅਤੇ 7 ਪੁਰਸ਼ ਸ਼ਾਮਿਲ ਹਨ। ਅਤੇ ਇਸ ਦੇ ਨਾਲ ਹੀ ਰਾਜ ਭਰ ਵਿੱਚ ਚੱਲ ਰਹੇ ਮੌਜੂਦਾ ਕਰੋਨਾ ਹਮਲੇ (ਜੂਨ 2021 ਤੋਂ) ਦੌਰਾਨ 395 ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁਕੇ ਹਨ।
ਰਾਜ ਦੇ ਮੁੱਖ ਵਧੀਕ ਸਿਹਤ ਅਧਿਕਾਰੀ ਮੈਰੀਆਨੇ ਗੇਲ ਨੇ ਨਿਊ ਸਾਊਥ ਵੇਲਜ਼ ਦੀ ਜਨਤਾ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਭਰ ਵਿੱਚ ਇਸ ਸਮੇਂ 16 ਸਾਲ ਤੋਂ ਉਪਰ, 88.6% ਲੋਕਾਂ ਨੂੰ ਕਰੋਨਾ ਦੀ ਇੱਕ ਵੈਕਸੀਨ ਲੱਗ ਚੁਕੀ ਹੈ ਅਤੇ 67.7% ਲੋਕ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਪ੍ਰਾਪਤ ਕਰ ਚੁਕੇ ਹਨ ਅਤੇ ਇਹ ਸਭ ਜਨਤਕ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।

Install Punjabi Akhbar App

Install
×