ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਮਾਮਲਿਆਂ ‘ਚ ਗਿਰਾਵਟ ਜਾਰੀ, ਨਵੇਂ ਆਂਕੜਿਆਂ ਮੁਤਾਬਿਕ 580 ਮਾਮਲੇ ਦਰਜ; 11 ਮੌਤਾਂ

ਰਾਜ ਭਰ ਵਿੱਚ ਸਿੰਗਲ ਵੈਕਸੀਨੇਸ਼ਨ ਦਾ 90% ਵਾਲਾ ਟੀਚਾ ਬਰੂਹਾਂ ਤੇ

ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 580 ਨਵੇਂ ਮਾਮਲੇ ਪਾਏ ਗਏ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਰ ਵਿੱਚ ਕਰੋਨਾ ਤੋਂ ਬਚਾਉ ਲਈ ਲਗਾਈ ਜਾ ਰਹੀ ਵੈਕਸੀਨੇਸ਼ਨ ਦੀ ਦਰ ਵੀ ਹੁਣ 90% (ਸਿੰਗਲ ਡੋਜ਼) ਤੱਕ ਪਹੁੰਚਣ ਵਾਲੀ ਹੈ ਅਤੇ ਇਸ ਵਾਸਤੇ ਉਹ ਲੋਕਾਂ ਵੱਲੋਂ ਕੀਤੇ ਗਏ ਸਹਿਯੋਗ ਆਦਿ ਲਈ, ਤਹਿ ਦਿਲੋਂ ਧੰਨਵਾਦ ਕਰਦੇ ਹਨ।
ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਭਰ ਵਿੱਚ ਉਪਰੋਕਤ ਆਂਕੜਿਆਂ ਵਿੱਚੋਂ 182 ਲੋਕ ਹਸਪਤਾਲਾਂ ਵਿੱਚ ਭਰਤੀ ਹਨ ਅਤੇ 163 ਲੋਕ ਆਈ.ਸੀ.ਯੂ. ਵਿੱਚ ਵੀ ਹਨ।
ਇਸ ਦੇ ਨਾਲ ਹੀ ਉਨ੍ਹਾਂ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਕਰੋਨਾ ਤੋਂ ਪੀੜਿਤ 11 ਵਿਅਕਤੀ ਵੀ ਇਸੇ ਸਮੇਂ ਦੌਰਾਨ ਦਮ ਤੋੜ ਗਏ ਹਨ ਜਿਨ੍ਹਾਂ ਵਿੱਚ ਕਿ 3 ਔਰਤਾਂ ਅਤੇ 8 ਪੁਰਸ਼ ਸ਼ਾਮਿਲ ਹਨ। ਇਨ੍ਹਾਂ ਮੌਤਾਂ ਕਾਰਨ ਹੁਣ ਰਾਜ ਭਰ ਵਿੱਚ ਇਸ ਸਾਲ ਜੂਨ ਮਹੀਨੇ ਤੋਂ ਹੁਣ ਤੱਕ ਕੁੱਲ 425 ਮੌਤਾਂ ਹੋ ਚੁਕੀਆਂ ਹਨ।
ਰਾਜ ਵਿੱਚ ਇਸ ਸਮੇਂ ਕੁੱਲ 812 ਕਰੋਨਾ ਪੀੜਿਤ ਮੀਰਜ਼ ਹਸਪਤਾਲਾਂ ਵਿੱਚ ਭਰਤੀ ਹਨ ਅਤੇ 75 ਵੈਂਟੀਲੇਟਰਾਂ ਉਪਰ ਵੀ ਹਨ।

Install Punjabi Akhbar App

Install
×