ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 478 ਨਵੇਂ ਮਾਮਲੇ ਦਰਜ ਅਤੇ 8 ਮੌਤਾਂ ਦੀ ਪੁਸ਼ਟੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਭਰੇ ਮਨ ਨਾਲ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 478 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 8 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਮਹਿਜ਼ 2 ਨੂੰ ਹੀ ਕਰੋਨਾ ਵੈਕਸੀਨ ਦੀ ਡੋਜ਼ ਲੱਗੀ ਸੀ ਅਤੇ ਉਹ ਵੀ ਪਹਿਲੀ ਡੋਜ਼। ਇਨ੍ਹਾਂ ਵਿੱਚੋਂ 97 ਲੋਕ ਅਜਿਹੇ ਹਨ ਜੋ ਕਿ ਆਪਣੇ ਇਨਫੈਕਸ਼ਨ ਦੌਰਾਨ ਪੂਰੀ ਤਰ੍ਹਾਂ ਨਾਲ ਆਈਸੋਲੇਸ਼ਨ ਵਿੱਚ ਹੀ ਰਹੇ ਹਨ।
ਮਰਜ਼ ਵਾਲਿਆਂ ਵਿੱਚ ਇੱਕ ਵਿਅਕਤੀ 40ਵਿਆਂ ਸਾਲਾਂ ਵਿੱਚ, ਇੱਕ ਵਿਅਕਤੀ ਅਤੇ ਮਹਿਲਾ 70ਵਿਆਂ ਸਾਲਾਂ ਵਿੱਚ, ਤਿੰਨ ਵਿਅਕਤੀ ਅਤੇ ਇੱਕ ਮਹਿਲਾ 80ਵਿਆਂ ਸਾਲਾਂ ਵਿੱਚ ਅਤੇ ਅੱਠਵਾਂ ਇੱਕ 15 ਸਾਲਾਂ ਦਾ ਨੌਜੁਆਨ ਲੜਕਾ ਸੀ ਜੋ ਕਿ ਦੱਖਣੀ-ਪੱਛਮੀ ਸਿਡਨੀ ਤੋਂ ਸੀ ਅਤੇ ਸਿਡਨੀ ਦੇ ਬੱਚਿਆਂ ਦੇ ਹਸਪਤਾਲ ਵਿੱਚ ਹੀ ਉਹ ਚਲਾਣਾ ਕਰ ਗਿਆ।
ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਦਾ ਕਹਿਣਾ ਹੈ ਕਿ 15 ਸਾਲਾਂ ਵਾਲੇ ਨੌਜੁਆਨ ਦੀ ਮੌਤ ਕੋਵਿਡ-19 ਕਾਰਨ ਨਹੀਂ ਸਗੋਂ ਇੱਕ ਹੋਰ ਬਿਮਾਰੀ (pneumococcal meningitis) ਕਾਰਨ ਹੋਈ ਹੈ ਕਿਉਂਕਿ ਉਸਨੂੰ ਬੱਚਾ ਹੋਣ ਦੇ ਨਾਤੇ ਇਸ ਬਿਮਾਰੀ ਤੋਂ ਬਚਾਉ ਲਈ ਟੀਕਾ ਵੀ ਲਗਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਹੁਣ ਤੋਂ ਜਦੋਂ ਦਾ ਕਰੋਨਾ ਦਾ ਇਹ ਤਾਜ਼ਾ ਹਮਲਾ (16 ਜੂਨ ਤੋਂ) ਹੋਇਆ ਹੈ ਕੁੱਲ 56 ਲੋਕ ਆਪਣੀਆਂ ਜਾਨਾਂ ਗੁਆ ਚੁਕੇ ਹਨ ਅਤੇ ਜਦੋਂ ਦੀ ਇਹ ਬਿਮਾਰੀ ਰਾਜ ਵਿੱਚ ਆਈ ਹੈ -ਕੁੱਲ ਮੌਤਾਂ ਦੀ ਸੰਖਿਆ 112 ਤੱਕ ਪਹੁੰਚ ਗਈ ਹੈ।
ਮੌਜੂਦਾ ਸਮੇਂ ਵਿੱਚ 391 ਕਰੋਨਾ ਪ੍ਰਭਵਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ, 66 ਲੋਕ ਆਈ.ਸੀ.ਯੂ. ਵਿੱਚ ਹਨ ਅਤੇ 28 ਵੈਂਟੀਲੇਟਰ ਉਪਰ ਹਨ।

Install Punjabi Akhbar App

Install
×