ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 452 ਨਵੇਂ ਮਾਮਲੇ ਦਰਜ -ਇੱਕ ਮੌਤ

ਮੂਲ ਨਿਵਾਸੀਆਂ ਵਿੱਚ ਫੈਲ ਰਿਹਾ ਕਰੋਨਾ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਰਾਜ ਦੇ ਪੱਛਮੀ ਖੇਤਰ ਵਿੱਚ ਮੂਲ ਨਿਵਾਸੀਆਂ ਵਿੱਚ ਅਤੇ ਰਾਹੀਂ ਫੈਲ ਰਹੇ ਕਰੋਨਾ ਬਾਰੇ ਚਿੰਤਾ ਜਤਾਉਂਦਿਆਂ ਅਤੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 452 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਇੱਕ 70ਵਿਆਂ ਸਾਲਾਂ ਦੀ ਮਹਿਲਾ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਤਾਜ਼ਾ ਜਾਣਕਾਰੀ ਮੁਤਾਬਿਕ, ਰਾਜ ਦੇ ਪੱਛਮੀ ਖੇਤਰ ਵਿੱਚ ਕਰੋਨਾ ਦੇ 18 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਨ੍ਹਾਂ ਦੀ ਕੁੱਲ ਸੰਖਿਆ ਇਸ ਸਮੇਂ 116 ਹੋ ਚੁਕੀ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਨਵੇਂ ਦਰਜ ਹੋਏ ਮਾਮਲਿਆਂ ਵਿੱਚੋਂ 129 ਤਾਂ ਪਹਿਲਾਂ ਤੋਂ ਹੀ ਦਰਜ ਮਾਮਲਿਆਂ ਨਾਲ ਹੀ ਸਬੰਧਤ ਹਨ, 105 ਘਰੇਲੂ ਸੰਪਰਕਾਂ ਅਤੇ 24 ਨਜ਼ਦੀਕੀ ਸੰਬੰਧਾਂ ਕਾਰਨ ਹਨ। ਇਸ ਦੇ ਨਾਲ ਹੀ 323 ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਪੜਤਾਲ ਹਾਲ ਦੀ ਘੜੀ ਜਾਰੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks