ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 390 ਨਵੇਂ ਮਾਮਲੇ ਦਰਜ -ਦੋ ਮੌਤਾਂ

ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਜਾਣਕਾਰੀਆਂ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 390 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਵੀ ਹੋਈਆਂ ਹਨ।
ਮਰਨ ਵਾਲਿਆਂ ਵਿੱਚ ਦੱਖਣੀ-ਪੱਛਮੀ ਸਿਡਨੀ ਤੋਂ ਇੱਕ 40ਵਿਆਂ ਸਾਲਾਂ ਦੀ ਮਹਿਲਾ ਸੀ ਜਿਸ ਨੇ ਕਿ ਹਾਲੇ ਤੱਕ ਕਰੋਨਾ ਤੋਂ ਬਚਾਉ ਲਈ ਕੋਈ ਵੀ ਟੀਕਾ ਨਹੀਂ ਲਗਵਾਇਆ ਸੀ ਅਤੇ ਦੂਸਰਾ ਇੱਕ 90ਵਿਆਂ ਸਾਲਾਂ ਦਾ ਬਜ਼ੁਰਗ ਸੀ ਜਿਸਨੂੰ ਕਿ ਟੀਕੇ ਲਗਾਏ ਜਾ ਚੁਕੇ ਸਨ ਅਤੇ ਉਸ ਦੀ ਮੌਤ ਹੰਟਰ ਦੇ ਨਿਊ ਇੰਗਲੈਂਡ ਖੇਤਰ ਵਿੱਚਲੇ ਇੱਕ ਕੇਅਰ ਸੈਂਟਰ ਵਿਖੇ ਹੋਈ ਹੈ।
ਰਾਜ ਸਰਕਾਰ ਵੱਲੋਂ ਸ਼ੱਕੀ ਥਾਂਵਾਂ ਦੀ ਸੂਚੀ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਸਤੇ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks