ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 35 ਨਵੇਂ ਮਾਮਲੇ ਦਰਜ

ਬੀਤੇ 24 ਘੰਟਿਆਂ ਦੌਰਾਨ, ਬੇਸ਼ੱਕ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 35 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਪਰੰਤੂ ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਦਾ ਕਹਿਣਾ ਹੈ ਕਿ ਸੰਤੁਸ਼ਟੀ ਦੀ ਗੱਲ ਇਹ ਹੈ ਕਿ ਨਵੇਂ ਮਾਮਲਿਆਂ ਵਿੱਚੋਂ ਜ਼ਿਆਦਾਤਰ ਲੋਕ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹਨ ਅਤੇ ਇਨ੍ਹਾਂ ਕੋਲੋਂ ਵਾਇਰਸ ਦੇ ਜ਼ਿਆਦਾ ਕਿਤੇ ਫੈਲਣ ਦਾ ਖ਼ਤਰਾ ਨਹੀਂ ਹੈ।
ਨਵੇਂ ਮਿਲੇ ਮਾਮਲਿਆਂ ਵਿੱਚ 23 ਵਿਅਕਤੀ ਤਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹੀ ਹਨ ਜਦੋਂ ਕਿ 3 ਦੇ ਸਮਾਜ ਅੰਦਰ ਬਾਹਰ ਆਉਣ ਜਾਉਣ ਦੀਆਂ ਰਿਪੋਰਟਾਂ ਹਨ ਅਤੇ 9 ਅਜਿਹੇ ਵਿਅਕਤੀ ਹਨ ਜੋ ਕਿ ਕਮਿਊਨਿਟੀ ਵਿੱਚ ਹੀ ਸਨ ਅਤੇ ਇਸ ਵਾਇਰਸ ਤੋਂ ਉਥੋਂ ਹੀ ਇਨਫੈਕਟਿਡ ਹੋਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਜ਼ਾਹਿਰ ਹੈ ਕਿ ਲਾਕਡਾਊਨ ਦੇ ਫਾਇਦੇ ਹੋ ਰਹੇ ਹਨ ਅਤੇ ਉਹ ਲੋਕਾਂ ਦੇ ਸਹਿਯੋਗ ਦਾ ਧੰਨਵਾਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਤਾਜ਼ਾ ਮਿਲੇ ਮਾਮਲਿਆਂ ਵਿੱਚ ਗ੍ਰੇਟਰ ਸਿਡਨੀ ਦਾ ਖੇਤਰ ਆਉਂਦਾ ਹੈ ਜਿੱਥੇ ਕਿ ਪਹਿਲਾਂ ਤੋਂ ਹੀ ਲਾਕਡਾਊਨ ਚੱਲ ਰਿਹਾ ਹੈ ਅਤੇ ਕਿਉਂਕਿ ਇੱਥੇ ਮਿਲੇ ਕਰੋਨਾ ਦੇ ਨਵੇਂ ਮਾਮਲੇ ਜ਼ਿਆਦਾਤਰ ਆਈਸੋਲੇਸ਼ਨ ਵਿੱਚ ਨਹੀਂ ਸਨ ਤਾਂ ਫੇਰ ਇੱਥੇ ਹੋਰ ਵੀ ਲਾਕਡਾਊਨ ਨੂੰ ਵਧਾਉਣ ਆਦਿ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks