ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 31 ਨਵੇਂ ਮਾਮਲੇ ਦਰਜ -ਹੋਰ ਵੀ ਵੱਧਣ ਦੀ ਉਮੀਦ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 31 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਕਿ 13 ਵਿਅਕਤੀਆਂ ਦੇ ਸਮਾਜਿਕ ਤੌਰ ਤੇ ਘੁੰਮਣ ਫਿਰਨ ਦੀਆਂ ਖ਼ਬਰਾਂ ਵੀ ਹਨ। ਵੀਰਵਾਰ ਰਾਤ 8 ਵਜੇ ਤੱਕ ਬੀਤੇ 24 ਘੰਟਿਆਂ ਵਾਲੇ ਮਾਮਲਿਆਂ ਵਿੱਚ 27 ਤਾਂ ਨਵੇਂ ਮਾਮਲੇ ਹਨ ਜਿਹੜੇ ਕਿ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ 17 ਘਰੇਲੂ ਸੰਪਰਕਾਂ ਆਦਿ ਦੇ ਅਧੀਨ ਆਉਂਦੇ ਹਨ। ਚਾਰ ਦੀ ਪੜਤਾਲ ਜਾਰੀ ਹੈ।
ਇਨ੍ਹਾਂ ਮਾਮਲਿਆਂ ਵਿੱਚੋਂ 8 ਤਾਂ ਸਿਡਨੀ ਦੇ ਰਾਇਲ ਨਾਰਥ ਸ਼ੋਰ ਹਸਪਤਾਲ ਅਤੇ ਫੇਅਰਫੀਲਡ ਹਸਪਤਾਲ ਵਿਖੇ ਕੰਮ ਕਰਨ ਵਾਲੀ ਨਰਸ ਨਾਲ ਹੀ ਸਬੰਧਤ ਹਨ ਅਤੇ ਹੁਣ ਇਸ ਕਲਸਟਰ ਦੇ ਕੁੱਲ ਆਂਕੜੇ 10 ਤੱਕ ਪਹੁੰਚ ਗਏ ਹਨ।
ਉਪਰੋਕਤ ਮਾਮਲਿਆਂ ਵਿੱਚੋਂ 11 ਅਜਿਹੇ ਵੀ ਹਨ ਜੋ ਕਿ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਸਨ।
ਇਸੇ ਦੌਰਾਨ ਰਾਜ ਵਿੱਚ 73,602 ਵਿਅਕਤੀ ਕੋਵਿਡ-19 ਦੇ ਟੈਸਟ ਲਈ ਅੱਗੇ ਆਏ, ਅਤੇ ਇਹ ਆਂਕੜਾ ਇਸ ਤੋਂ ਪਹਿਲੇ ਦਿਨ ਵਾਲੇ ਆਂਕੜੇ 59,941 ਤੋਂ ਵੱਧ ਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks