ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 270 ਮਾਮਲੇ ਅਤੇ 3 ਮੌਤਾਂ ਦਰਜ

ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜਿਆਂ ਮੁਤਾਬਿਕ, ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 270 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 3 ਮੌਤਾਂ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ 270 ਕਰੋਨਾ ਪੀੜਿਤ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 55 ਮਰੀਜ਼ ਆਈ.ਸੀ.ਯੂ. ਵਿੱਚ ਦਾਖਲ ਹਨ।
ਬੀਤੀ ਰਾਤ, ਸ਼ੁਕਰਵਾਰ ਰਾਤ ਦੇ 8 ਵਜੇ ਤੱਕ ਕਰੋਨਾ ਦੇ 72000 ਟੈਸਟ ਕੀਤੇ ਗਏ ਹਨ।
16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਟੀਕਾਕਰਣ ਦੀ ਦਰ 94% (ਇੱਕ ਡੋਜ਼) ਹੋ ਚੁਕੀ ਹੈ ਅਤੇ ਦੋਨੋਂ ਡੋਜ਼ਾਂ ਲਗਵਾ ਚੁਕੇ ਲੋਕਾਂ ਦੀ ਦਰ 89.4% ਹੋ ਗਈ ਹੈ।
ਬੀਤੇ ਕੱਲ੍ਹ ਮਿਲਣ ਵਾਲੇ ਨਵੇਂ ਕਰੋਨਾ ਮਾਮਲਿਆਂ ਵਿੱਚ ਦ ਹੰਟਰ ਨਿਊ ਇੰਗਲੈਂਡ ਅਜਿਹਾ ਖੇਤਰ ਹੈ ਜਿੱਥੇ ਕਿ ਜ਼ਿਆਦਾ ਕਰੋਨਾ ਦੇ ਮਾਮਲੇ (73) ਪਾਏ ਗਏ ਹਨ। ਇਸੇ ਖੇਤਰ ਵਿਚਲੇ ਕੁੱਝ ਅਜਿਹੇ ਇਲਾਕੇ ਜਿੱਥੇ ਕਿ ਕਰੋਨਾ ਦਾ ਹਾਲੇ ਤੱਕ ਕੋਈ ਮਰੀਜ਼ ਨਹੀਂ ਹੈ, ਵਿੱਚ ਵੀ ਸੀਵੇਜ ਟੈਸਟ ਦੌਰਾਨ ਕਰੋਨਾ ਫੈਲਾਉਣ ਵਾਲੇ ਜੀਵਾਣੂ ਪਾਏ ਗਏ ਹਨ।
ਜਨਤਕ ਤੌਰ ਤੇ ਸੂਚਨਾ ਇਹ ਹੈ ਕਿ ਸਿਡਨੀ ਓਲੰਪਿਕ ਪਾਰਕ ਵਿਚਲਾ ਵੈਕਸੀਨੇਸ਼ਨ ਸੈਂਟਰ (ਕੂਡੋਜ਼ ਬੈਂਕ ਅਰੀਨਾ), ਇਸੇ ਹਫ਼ਤੇ ਬੰਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸੈਂਟਰ ਵਿਖੇ 15000 ਤੋਂ ਵੀ ਜ਼ਿਆਦਾ ਲੋਕਾਂ ਨੂੰ ਕਰੋਨਾ ਤੋਂ ਬਚਾਉ ਦੇ ਟੀਕੇ ਲਗਾਏ ਗਏ ਹਨ।
ਰਾਜ ਵਿੱਚ ਟੀਕਾਕਰਣ ਦੀ ਦਰ 90% (ਦੋਨੋਂ ਡੋਜ਼ਾਂ) ਦੇ ਕਰੀਬ ਪਹੁੰਚ ਚੁਕੀ ਹੈ ਅਤੇ ਰਾਜ ਸਰਕਾਰ ਨੇ ਹੁਣ 15 ਦਿਸੰਬਰ ਤੱਕ 95% ਵਾਲਾ ਟੀਚਾ ਹਾਸਲ ਕਰਨ ਦੀ ਵਿਉਂਤਬੰਦੀ ਕੀਤੀ ਹੋਈ ਹੈ ਅਤੇ ਪੂਰੀ ਤੌਰ ਤੇ ਕਾਰਜਰਤ ਵੀ ਹੈ।

Install Punjabi Akhbar App

Install
×