ਡਾ. ਕੈਰੀ ਚਾਂਟ ਵੱਲੋਂ ਦੂਸਰੀ ਡੋਜ਼ ਨੂੰ ਅਣਗੌਲਿਆ ਨਾ ਕਰਨ ਦੀ ਅਪੀਲ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਜਾਰੀ ਕੀਤੇ ਗਏ ਅਪਡੇਟ ਰਾਹੀਂ ਦਰਸਾਇਆ ਗਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 207 ਨਵੇਂ ਮਰੀਜ਼ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ 50% ਸਮਾਜਿਕ ਸੰਪਰਕਾਂ ਆਦਿ ਕਰਕੇ ਇਨਫੈਕਟਿਡ ਹੋਏ ਹਨ।
ਦੱਖਣੀ-ਪੱਛਮੀ ਸਿਡਨੀ ਦੇ ਇੱਕ 90ਵਿਆਂ ਸਾਲਾਂ ਵਿਚਲੇ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਸੂਚਨਾ ਜਾਰੀ ਕੀਤੀ ਗਈ ਹੈ। ਉਕਤ ਵਿਅਕਤੀ ਨੇ ਕਰੋਨਾ ਦੀ ਹਾਲੇ ਇੱਕ ਡੋਜ਼ ਹੀ ਲਈ ਸੀ ਅਤੇ ਉਹ ਵੀ ਬੀਤੇ ਅਪ੍ਰੈਲ ਦੇ ਮਹੀਨੇ ਵਿੱਚ। ਇਸ ਲਈ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚਾਂਟ ਵੱਲੋਂ ਲੋਕਾਂ ਨੂੰ ਆਪਣੀ ਵੈਕਸੀਨ ਦੀ ਦੂਸਰੀ ਡੋਜ਼ ਨੂੰ ਅਣਗੌਲਿਆ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕਰੋਨਾ ਤੋਂ ਬਚਾਉ ਦੀ ਦੂਸਰੀ ਡੋਜ਼ ਵੀ ਬਹੁਤ ਮਹੱਤਵਪੂਰਨ ਹੈ ਇਸ ਵਾਸਤੇ ਜਿਨ੍ਹਾਂ ਦੀ ਦੂਸਰੀ ਡੋਜ਼ ਨਿਯਤ ਹੈ ਤਾਂ ਉਹ ਇਹ ਡੋਜ਼ ਜ਼ਰੂਰ ਅਤੇ ਫੌਰਨ ਲੈਣ।