ਸਿਡਨੀ ਵਿੱਚ ਚੱਲ ਰਹੇ ਲਾਕਡਾਊਨ ਦੇ ਚਲਦਿਆਂ ਕਰੋਨਾ ਦੇ 18 ਨਵੇਂ ਮਾਮਲੇ ਦਰਜ -ਜਤਾਈ ਜਾ ਰਹੀ ਚਿੰਤਾ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਨਿਊ ਸਾਊਥ ਵੇਲਜ਼ ਰਾਜ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਉਪਰ ਚਿੰਤਾ ਜਤਾਈ ਹੈ ਅਤੇ ਨਵੇਂ ਆਂਕੜਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ 18 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਤਕਰੀਬਨ ਸਾਰੇ ਹੀ ਪਹਿਲਾਂ ਤੋਂ ਦਰਜ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ ਇੱਕ ਦੀ ਪੜਤਾਲ ਜਾਰੀ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਬੋਂਡੀ ਜੰਕਸ਼ਨ ਖੇਤਰ ਨਾਲ ਜੁੜਿਆ ਹੋ ਸਕਦਾ ਹੈ। ਉਪਰੋਕਤ ਮਾਮਲਿਆਂ ਵਿੱਚੋਂ 6 ਵਿਅਕਤੀ ਤਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹਨ ਅਤੇ 16 ਜੂਨ ਤੋਂ ਮਿਲਣ ਵਾਲੇ ਨਵੇਂ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਹੁਣ 130 ਤੱਕ ਪਹੁੰਚ ਗਈ ਹੈ।
ਸਿਡਨੀ ਵਿੱਚ ਵੀ 14 ਦਿਨਾਂ ਦਾ ਲਾਕਡਾਊਨ ਲਾਗੂ ਹੈ ਅਤੇ ਇਸ ਵਿੱਚ ਸੈਂਟਰਲ ਕਾਸਟ, ਬਲੂ ਮਾਊਂਟੇਨ, ਵੋਲੋਨਗੌਂਗ ਅਤੇ ਸ਼ੈਲਹਾਰਬਰ, ਇਲਾਕੇ ਵੀ ਸ਼ਾਮਿਲ ਹੋ ਚੁਕੇ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਵਿੱਚ ਹੁਣ 3 ਲਾਈਟ ਰੇਲ ਰੂਟ (ਸਿਡਨੀ ਸੀ.ਬੀ.ਡੀ.) ਵੀ ਸ਼ਾਮਿਲ ਕੀਤੇ ਗਏ ਹਨ 23 ਜੂਨ ਤੋਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks