ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1599 ਨਵੇਂ ਮਾਮਲੇ ਦਰਜ, ਕਰੋਨਾ ਕਾਰਨ 8 ਮੌਤਾਂ

ਸਿਹਤ ਅਧਿਕਾਰੀਆਂ ਅਤੇ ਪ੍ਰੀਮੀਅਰ ਵੱਲੋਂ ਜਾਰੀ ਕੀਤੇ ਆਂਕੜਿਆਂ ਮੁਤਾਬਿਕ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1599 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 8 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ 30, 40, 50, 70 ਅਤੇ 80ਵਿਆਂ ਸਾਲਾਂ ਵਿਚਲੇ 6 ਪੁਰਸ਼ ਅਤੇ 2 ਮਹਿਲਾਵਾਂ ਸ਼ਾਮਿਲ ਹਨ ਅਤੇ ਸਿਹਤ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਮਰਨ ਵਾਲਿਆਂ ਵਿੱਚ ਕਿਸੇ ਨੂੰ ਵੀ ਕਰੋਨਾ ਤੋਂ ਬਚਾਉ ਲਈ ਵੈਕਸੀਨੇਸ਼ਨ ਨਹੀਂ ਲੱਗੀ ਸੀ। ਜਦੋਂ ਦਾ ਕਰੋਨਾ ਦਾ ਇਹ ਹਮਲਾ ਇਸ ਸਾਲ ਜੂਨ ਦੇ ਮਹੀਨੇ ਤੋਂ ਹੋਇਆ ਹੈ, ਹੁਣ ਤੱਕ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 170 ਹੋ ਗਈ ਹੈ।
ਸਿਹਤ ਮੰਤਰੀ ਬਰੈਡ ਹਜ਼ਰਡ ਨੇ ਕਿਹਾ ਕਿ ਰਾਜ ਵਿੱਚ 77.3% ਲੋਕਾਂ ਨੂੰ ਘੱਟੋ ਘੱਟੋ ਇੱਕ ਕਰੋਨਾ ਤੋਂ ਬਚਾਉ ਦੀ ਵੈਕਸੀਨ ਲਗਾਈ ਜਾ ਚੁਕੀ ਹੈ ਅਤੇ 44.5% ਨੂੰ ਦੋਹੇਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ। ਰਾਜ ਭਰ ਵਿੱਚ ਇਸ ਸਮੇਂ 1164 ਕਰੋਨਾ ਪ੍ਰਭਾਵਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚ 221 ਆਈ.ਸੀ.ਯੂ. ਵਿੱਚ ਅਤੇ 94 ਵੈਂਟੀਲੇਟਰ ਤੇ ਵੀ ਹਨ।

Welcome to Punjabi Akhbar

Install Punjabi Akhbar
×