ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1431 ਨਵੇਂ ਮਾਮਲੇ, 12 ਮੌਤਾਂ

ਸਿਹਤ ਅਧਿਕਾਰੀਆਂ ਵੱਲੋਂ ਅਪਡੇਟ ਕਰਦਿਆਂ ਦੱਸਿਆ ਗਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1431 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਕਰੋਨਾ ਕਾਰਨ 12 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਦੇ ਸਥਾਨਕ ਸਰਕਾਰੀ ਖੇਤਰਾਂ (NSW local government areas) ਜਿੱਥੇ ਕਿ ਕਰੋਨਾ ਦੀ ਮਾਰ ਜ਼ਿਆਦਾ ਹੈ, ਹਾਲੇ ਵੀ ਰਾਤ ਦੇ 9 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰ ਦੇ 5 ਵਜੇ ਤੱਕ ਕਰਫਿਊ ਅਧੀਨ ਹੀ ਹਨ।
ਸਿਡਨੀ ਦੇ ਗਲੇਬ ਪਬਲਿਕ ਸਕੂਲ, ਪਿਟ ਟਾਊਨ ਪਬਲਿਕ ਸਕੂਲ, ਕੈਂਬਰਿਜ ਪਾਰਕ ਪਬਲਿਕ ਹਾਈ ਸਕੂਲ, ਮੈਰੀਲੈਂਡਜ਼ ਪਬਲਿਕ ਸਕੂਲ ਅਤੇ ਹੇਮਡਨ ਪਾਰਕ ਪਬਲਿਕ ਸਕੂਲ ਵਿਚੋਂ ਕਰੋਨਾ ਦੇ ਪੀੜਿਤ ਵਿਅਕਤੀ ਮਿਲਣ ਕਾਰਨ, ਸਾਫ ਸਫਾਈ ਅਧੀਨ ਬੰਦ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ 7 ਵਿਅਕਤੀਆਂ ਨੂੰ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਸਿਡਨੀ ਵਿੱਚੋਂ ਬਾਹਰ ਜਾਣ ਦੇ ਦੋਸ਼ਾਂ ਅਧੀਨ 30,000 ਡਾਲਰਾਂ ਦਾ ਜੁਰਮਾਨਾ ਵੀ ਕੀਤਾ ਗਿਆ ਹੈ।

Welcome to Punjabi Akhbar

Install Punjabi Akhbar
×