ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1405 ਨਵੇਂ ਮਾਮਲੇ ਅਤੇ 5 ਮੌਤਾਂ ਦਰਜ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1405 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 5 ਕਰੋਨਾ ਪੀੜਿਤਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ।
ਲਾਕਡਾਊਨ ਦੇ ਨਵੇਂ ਪਲਾਨ ਤਹਿਤ ਪ੍ਰੀਮੀਅਰ ਨੇ ਕਿਹਾ ਕਿ ਅਜਿਹੇ ਬਾਲਿਗ ਵਿਅਕਤੀ ਜਿਨ੍ਹਾਂ ਨੂੰ ਕਿ ਕਰੋਨਾ ਤੋਂ ਬਚਾਉ ਦੀਆਂ ਪੂਰੀਆਂ ਡੋਜ਼ਾਂ ਲੱਗ ਚੁਕੀਆਂ ਹਨ, ਆਉਣ ਵਾਲੇ ਸੋਮਵਾਰ ਤੋਂ ਬਾਅਦ ਲਾਕਡਾਊਨ ਦੇ ਘੇਰੇ ਤੋਂ ਬਾਹਰ ਆ ਸਕਦੇ ਹਨ (ਪਰੰਤੂ ਹਾਲੇ ਅਧਿਕਾਰਿਕ ਤੌਰ ਤੇ ਨਿਸ਼ਚਿਤ ਸਮੇਂ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ) ਅਤੇ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀ 16 ਤਾਰੀਖ ਤੱਕ ਰਾਜ ਭਰ ਵਿੱਚ 70% ਲੋਕਾਂ ਨੂੰ ਕਰੋਨਾ ਤੋਂ ਬਚਾੳ ਦੀਆਂ ਪੂਰੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹੋਣਗੀਆਂ।
ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਵਿਅਕਤੀ ਜਿਨ੍ਹਾਂ ਵਿੱਚ ਕਿ ਬੱਚੇ ਸ਼ਾਮਿਲ ਨਹੀਂ ਹਨ, ਆਪਣੇ ਘਰਾਂ ਅੰਦਰ 5 ਤੱਕ ਦੀ ਗਿਣਤੀ ਵਿੱਚ ਆ ਜਾ ਸਕਦੇ ਹਨ ਅਤੇ ਬਾਹਰਵਾਰ 20 ਲੋਕਾਂ ਤੱਕ ਦੇ ਇਕੱਠ ਵਿੱਚ ਸ਼ਾਮਿਲ ਹੋ ਸਕਦੇ ਹਨ।
ਰਾਜ ਵਿੱਚ ਇਸ ਸਮੇਂ 1175 ਕਰੋਨਾ ਪ੍ਰਭਾਵਿਤ ਲੋਕ ਹਸਪਤਾਲਾਂ ਅੰਦਰ ਜ਼ੇਰੇ ਇਲਾਜ ਹਨ। 202 ਲੋਕ ਆਈ.ਸੀ.ਯੂ. ਵਿੱਚ ਹਨ ਅਤੇ 80 ਵੈਂਟੀਲੇਟਰਾਂ ਉਪਰ ਵੀ ਹਨ।

Welcome to Punjabi Akhbar

Install Punjabi Akhbar
×
Enable Notifications    OK No thanks