ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1351 ਨਵੇਂ ਮਾਮਲੇ ਦਰਜ, 12 ਮੌਤਾਂ, ਲਿਜ਼ਮੋਰ ਅਤੇ ਐਲਬਰੀ ਵਿੱਚ ਵੀ ਲੱਗੇਗਾ ਲਾਕਡਾਊਨ

ਸਰਕਾਰ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1351 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 12 ਲੋਕਾਂ ਦੇ ਕਰੋਨਾ ਕਾਰਨ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ 40ਵਿਆਂ, 50ਵਿਆਂ, 60ਵਿਆਂ, 70ਵਿਆਂ, 80ਵਿਆਂ ਅਤੇ 90ਵਿਆਂ ਸਾਲਾਂ ਦੇ ਵਿਅਕਤੀ ਸ਼ਾਮਿਲ ਹਨ ਅਤੇ 12 ਵਿੱਚੋਂ 10 ਦੀ ਹਾਲੇ ਤੱਕ ਵੈਕਸੀਨੇਸ਼ਨ ਨਹੀਂ ਸੀ ਹੋਈ।
ਰਾਜ ਦੇ ਸਿਹਤ ਮੰਤਰੀ ਬਰੈਡ ਹਜ਼ਰਡ ਨੇ ਕਿਹਾ ਕਿ ਰਾਜ ਭਰ ਵਿੱਚ ਹੁਣ ਘੱਟੋ ਘੱਟ ਇੱਕ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਡੋਜ਼ ਲੈਣ ਵਾਲਿਆਂ ਦਾ ਆਂਕੜਾ 80.1% ਹੋ ਗਿਆ ਹੈ ਅਤੇ 16 ਸਾਲ ਉਮਰ ਵਰਗ ਤੋਂ ਉਪਰ 48.5% ਲੋਕਾਂ ਨੂੰ ਪੂਰਨ ਵੈਕਸੀਨੇਸ਼ਨ ਦੀ ਡੋਜ਼ ਦਿੱਤੀ ਜਾ ਚੁਕੀ ਹੈ।
ਲਿਜ਼ਮੋਰ ਅਤੇ ਐਲਬਰੀ ਖੇਤਰ ਵਿੱਚ ਕਰੋਨਾ ਦੇ ਜ਼ਿਆਦਾ ਮਰੀਜ਼ ਆਉਣ ਕਾਰਨ ਹੁਣ ਇਨ੍ਹਾਂ ਖੇਤਰਾਂ ਵਿੱਚ ਅੱਜ ਸ਼ਾਮ ਦੇ 6 ਵਜੇ ਤੋਂ ਸੱਤ ਦਿਨਾਂ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ।

Install Punjabi Akhbar App

Install
×