ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1288 ਨਵੇਂ ਮਾਮਲੇ ਦਰਜ, 7 ਮੌਤਾਂ

ਬੀਤੀ ਰਾਤ ਦੇ 8 ਵਜੇ ਤੱਕ ਦੇ ਅਪਡੇਸ਼ਨ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਦਰਸਾਇਆ ਗਿਆ ਹੈ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ 1288 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 7 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਜ ਵਿੱਚ ਕਰੋਨਾ ਦੇ ਮੌਜੂਦਾ ਹਮਲਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 107 ਹੋ ਗਈ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਕਿ ਰਾਜ ਵਿੱਚ 70% ਲੋਕਾਂ ਨੂੰ ਕਰੋਨਾ ਤੋਂ ਬਚਾਉ ਦਾ ਘੱਟੋ ਘੱਟ ਇੱਕ ਟੀਕਾ (ਡੋਜ਼) ਲਗਾਇਆ ਜਾ ਚੁਕਿਆ ਹੈ। ਇਸ ਕਾਰਨ ਉਨ੍ਹਾਂ ਕਿਹਾ ਕਿ ਹੁਣ ਕਰੋਨਾ ਕਾਰਨ ਸਬੰਧਤ ਖੇਤਰਾਂ ਆਦਿ ਦੇ ਲੋ ਆਉਣ ਵਾਲੇ ਕੱਲ੍ਹ (ਸ਼ੁਕਰਵਾਰ) ਤੋਂ ਆਪਣੀ ਕਸਰਤ ਆਦਿ ਲਈ ਅਣਮਿੱਥੇ ਸਮੇਂ ਦਾ ਉਪਯੋਗ ਕਰ ਸਕਦੇ ਹਨ।

Install Punjabi Akhbar App

Install
×