ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1281 ਨਵੇਂ ਮਾਮਲੇ ਦਰਜ, 5 ਮੌਤਾਂ ਦੀ ਵੀ ਪੁਸ਼ਟੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਅੱਜ ਦੇ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਸਥਾਨਕ 1281 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 5 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ ਬੈਕਸਲੇ ਖੇਤਰ ਵਿਚਲੇ ਸੇਂਟ ਜਾਰਜ ਏਜਡ ਕੇਅਰ ਫਸਿਲੀਟੀ ਤੋਂ ਇੱਕ 90ਵਿਆਂ ਸਾਲਾਂ ਦਾ ਬਜ਼ੁਰਗ, ਉਤਰੀ ਸਿਡਨੀ ਤੋਂ ਇੱਕ 80ਵਿਆਂ ਸਾਲਾਂ ਦੀ ਬਜ਼ੁਰਗ ਮਹਿਲਾ ਜੋ ਕਿ ਰਾਇਡ ਹਸਪਤਾਲ ਵਿੱਚ ਦਮ ਤੋੜ ਗਈ ਅਤੇ ਇਸ ਦੇ ਨਾਲ ਹੀ ਵੈਸਟਮੀਡ ਹਸਪਤਾਲ ਵਿਖੇ ਵੀ ਦੌ ਔਰਤਾਂ (50ਵਿਆਂ ਸਾਲਾਂ ਦੀ ਇੱਕ ਅਤੇ 80ਵਿਆਂ ਸਾਲਾਂ ਦੀ ਇੱਕ) ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 136,400 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਰਾਜ ਵਿੱਚ ਮੌਜੂਦਾ ਸਮੇਂ ਵਿੱਚ 1071 ਲੋਕਾਂ ਕਰੋਨਾ ਕਾਰਨ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 177 ਆਈ.ਸੀ.ਯੂ. ਵਿੱਚ ਹਨ ਅਤੇ 67 ਵੈਂਟੀਲੇਟਰ ਉਪਰ।
ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ 31903 ਲੋਕਾਂ ਨੇ ਕਰੋਨਾ ਤੋਂ ਬਚਾਉ ਲਈ ਟੀਕਾ ਲਗਵਾਇਆ ਅਤੇ ਇਸ ਨਾਲ ਰਾਜ ਵਿੱਚ ਹੁਣ 7,543,522 ਲੋਕਾਂ ਨੂੰ ਕਰੋਨਾ ਤੋਂ ਬਚਾਉ ਦਾ ਟੀਕਾ ਲਗਾਇਆ ਜਾ ਚੁਕਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks