ਨਿਊ ਸਾਊਥ ਵੇਲਜ਼ ਵਿੱਚ 80% ਵੈਕਸੀਨੇਸ਼ਨ (ਇੱਕ ਡੋਜ਼) ਦਾ ਟੀਚਾ ਪੂਰਾ, 1259 ਕਰੋਨਾ ਦੇ ਨਵੇਂ ਮਾਮਲੇ ਦਰਜ, 12 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਵਿੱਚ ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਘੱਟੋ ਘੱਟ ਇੱਕ ਕਰੋਨਾ ਵੈਕਸੀਨ ਦੀ ਡੋਜ਼ ਦੇਣ ਵਾਲਾ 80% ਦਾ ਟੀਚਾ ਪੂਰਾ ਕਰ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਸਮੁੱਚੇ ਆਸਟ੍ਰੇਲੀਆ ਵਿੱਚ ਅਜਿਹਾ ਟੀਚਾ ਪ੍ਰਾਪਤ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ। ਰਾਜ ਵਿੱਚ 16 ਸਾਲ ਤੋਂ ਉਪਰ ਵਾਲੇ 47.5% ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਪੂਰੀਆਂ ਡੋਜ਼ਾਂ ਲੱਗ ਚੁਕੀਆਂ ਹਨ।
ਉਨ੍ਹਾਂ ਦੱਸਿਆ ਕਿ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1259 ਨਵੇਂ ਪੀੜਿਤ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ ਕਰੋਨਾ ਕਾਰਨ 12 ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜਾ ਚੁਕੀਆਂ ਹਨ।
ਰਾਜ ਵਿੱਚ ਇਸ ਸਮੇਂ 1241 ਕਰੋਨਾ ਪ੍ਰਭਾਵਿਤ ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 234 ਆਈ.ਸੀ.ਯੂ. ਵਿੱਚ ਅਤੇ 108 ਵੈਂਟੀਲੇਟਰਾਂ ਉਪਰ ਹਨ।

Welcome to Punjabi Akhbar

Install Punjabi Akhbar
×
Enable Notifications    OK No thanks