ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1257 ਨਵੇਂ ਮਾਮਲੇ ਦਰਜ, 7 ਮੌਤਾਂ ਦੀ ਵੀ ਪੁਸ਼ਟੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ (ਬੀਤੀ ਰਾਤ ਐਤਵਾਰ ਦੇ 8 ਵਜੇ ਤੱਕ) ਕਰੋਨਾ ਦੇ ਨਵੇਂ 1257 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਰੋਨਾ ਕਾਰਨ 7 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ 90ਵਿਆਂ ਸਾਲਾਂ ਦਾ ਇੱਕ ਪੁਰਸ਼ ਅਤੇ ਇੱਕ ਮਹਿਲਾ, 80ਵਿਆਂ ਸਾਲਾਂ ਵਿਚਲੇ 3 ਪੁਰਸ਼ ਅਤੇ 60ਵਿਆਂ ਸਾਲਾਂ ਵਿਚਲੀ ਇੱਕ ਮਹਿਲਾ ਸ਼ਾਮਿਲ ਹਨ ਅਤੇ ਇਸ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ (ਇਸ ਸਾਲ ਜੂਨ ਦੇ ਮਹੀਨੇ ਤੋਂ ਹੁਣ ਤੱਕ) 184 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰੀਮੀਅਰ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਹਰ ਰੋਜ਼ ਦੇ ਕਰੋਨਾ ਅਪਡੇਟ ਲਈ ਪ੍ਰੈਸ ਕਾਨਫਰੰਸ ਨਹੀਂ ਕਰਨਗੇ ਪਰੰਤੂ ਅੱਜ ਫੇਰ ਉਨ੍ਹਾਂ ਨੇ ਮੀਡੀਆ ਨੂੰ ਸੰਭੋਧਨ ਕੀਤਾ ਅਤੇ ਤਾਜ਼ਾ ਜਾਣਕਾਰੀ ਦਿੱਤੀ।
ਰਾਜ ਵਿੱਚ ਇਸ ਸਮੇਂ 1189 ਕਰੋਨਾ ਦੇ ਮਰੀਜ਼ ਹਨ ਜੋ ਕਿ ਹਸਪਤਾਲਾਂ ਅੰਦਰ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ 222 ਆਈ.ਸੀ.ਯੂ. ਵਿੱਚ ਹਨ ਅਤੇ 94 ਵੈਂਟੀਲੇਟਰਾਂ ਉਪਰ ਵੀ ਹਨ।

Welcome to Punjabi Akhbar

Install Punjabi Akhbar
×
Enable Notifications    OK No thanks