ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1220 ਨਵੇਂ ਮਾਮਲੇ ਦਰਜ, 8 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1220 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 8 ਲੋਕਾਂ ਨੂੰ ਕਰੋਨਾ ਬਿਮਾਰੀ ਕਾਰਨ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ ਹਨ।
ਉਪਰੋਕਤ ਆਂਕੜਿਆਂ ਵਿੱਚੋਂ 814 ਤਾਂ ਪੱਛਮੀ ਅਤੇ ਦੱਖਣ-ਪੱਛਮੀ ਸਿਡਨੀ ਤੋਂ ਹੀ ਹਨ ਜਦੋਂ ਕਿ 7 ਮਾਮਲੇ ਰਾਜ ਭਰ ਦੀਆਂ ਜੇਲ੍ਹਾਂ ਵਿੱਚੋਂ ਵੀ ਮਿਲੇ ਹਨ।
ਮਰਨ ਵਾਲਿਆਂ ਵਿੱਚ ਦੋ ਪੁਰਸ਼ 90ਵਿਆਂ ਸਾਲਾਂ ਵਿੱਚ ਅਤੇ ਇੱਕ 50ਵਿਆਂ ਸਾਲਾਂ ਵਿੱਚ ਸਨ ਜੋ ਕਿ ਨੀਪਅਨ ਹਸਪਤਾਲ ਵਿਖੇ ਕਰੋਨਾ ਨਾਲ ਜੰਗ ਲੜਦਿਆਂ ਹਾਰ ਗਏ, ਨੀਪੀਅਨ ਹਸਪਤਾਲ ਅੰਦਰ ਹੀ ਇੱਕ 70ਵਿਆਂ ਸਾਲਾਂ ਦੀ ਮਹਿਲਾ ਅਤੇ ਲਿਵਰਪੂਲ ਹਸਪਤਾਲ ਵਿੱਚ ਇੱਕ ਪੁਰਸ਼ ਜੋ ਕਿ 70ਵਿਆਂ ਸਾਲਾਂ ਵਿੱਚ ਸੀ, ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹਨ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ 1151 ਲੋਕ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਭਰਤੀ ਹਨ ਅਤੇ 192 ਆਈ.ਸੀ.ਯੂ. ਵਿੱਚ ਅਤੇ ਨਾਲ ਹੀ 75 ਵੈਂਟੀਲੇਟਰ ਤੇ ਵੀ ਹਨ।

Install Punjabi Akhbar App

Install
×