ਨਿਊ ਸਾਊਥ ਵੇਲਜ਼ ਵਿੱਚ 12 ਨਵੇਂ ਕਰੋਨਾ ਦੇ ਮਾਮਲੇ ਦਰਜ -ਆਪਾਤਕਾਲੀਨ ਮੀਟਿੰਗ

ਰਾਜ ਅੰਦਰ ਕਰੋਨਾ ਦੇ 12 ਨਵੇਂ ਅਤੇ ਸਥਾਨਕ ਸਥਾਨਾਂਤਰਣ ਦੇ ਮਾਮਲੇ ਦਰਜ ਹੋਣ ਕਾਰਨ ਪ੍ਰੀਮੀਅਰ ਗਲੈਡਿਜ਼ ਬਰਜਿਕਲੀਅਨ ਨੇ ਅੱਜ ਸ਼ਾਮ ਸਮੇਂ ਇੱਕ ਆਪਾਤਕਾਲੀਨ ਮੀਟਿੰਗ ਸੱਦੀ ਹੈ ਅਤੇ ਇਸ ਦੌਰਾਨ ਮੌਜੂਦਾ ਸਥਿਤੀਆਂ ਦੀ ਗੰਭੀਰਤਾ ਉਪਰ ਮੁੜ ਤੋਂ ਵਿਚਾਰ ਕੀਤਾ ਜਾਵੇਗਾ ਅਤੇ ਲਗਾਈਆਂ ਗਈਆਂ ਪਾਬੰਧੀਆਂ ਆਦਿ ਉਪਰ ਵੀ ਗੌਰ ਕੀਤੀ ਜਾਵੇਗੀ।
ਡਾ. ਕੈਰੀ ਚੈਂਟ ਅਨੁਸਾਰ, ਮੌਜੂਦਾ ਸਮੇਂ 55,220 ਟੈਸਟਾਂ ਵਿੱਚੋਂ 29 ਇਨਫੈਕਸ਼ਨ ਪਾਏ ਗਏ ਹਨ ਅਤੇ 17 ਪਹਿਲਾਂ ਤੋਂ ਹੀ ਐਲਾਨੇ ਜਾ ਚੁਕੇ ਹਨ ਜਦੋਂ ਕਿ 28 ਮਾਮਲੇ ਪਹਿਲਾਂ ਤੋਂ ਦਰਜ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ ਇਹ ਸਾਰੇ ਮਾਮਲੇ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਵੀ ਹਨ। ਇਨ੍ਹਾਂ ਤੋਂ ਇਲਾਵਾ ਇੱਕ ਦੀ ਪੜਤਾਲ ਚਲ ਰਹੀ ਹੈ।
ਵੈਸੇ ਸਿਡਨੀ ਦੇ ਚਾਰ ਸਥਾਨਕ ਕਾਂਸਲਾਂ ਵਿੱਚ ਬੀਤੀ ਰਾਤ 11:59 ਤੋਂ ਘਰਾਂ ਵਿੱਚ ਹੀ ਰਹਿਣ ਦੇ ਹੁਕਮ ਲਾਗੂ ਹੋ ਗਏ ਹਨ ਅਤੇ ਇਨ੍ਹਾਂ ਵਿੱਚ ਵੂਲਾਹਰਾ, ਵੈਵਰਲੇਅ, ਰੈਂਡਵਿਕ, ਅਤੇ ਸਿਡਨੀ ਸ਼ਹਿਰ ਖੇਤਰ ਆਉਂਦੇ ਹਨ ਅਤੇ ਇਹ ਹੁਕਮ ਅਗਲੇ 7 ਦਿਨਾਂ ਤੱਕ ਲਾਗੂ ਰਹਿਣਗੇ ਅਤੇ ਲੋਕਾਂ ਨੂੰ ਕੇਵਲ ਅਤੇ ਕੇਵਲ ਕਿਸੇ ਖਾਸ ਜ਼ਰੂਰੀ ਕੰਮ ਆਦਿ ਵਾਸਤੇ ਹੀ ਘਰਾਂ ਵਿੱਚੋਂ ਨਿਕਲਣ ਦੀ ਆਗਿਆ ਦਿੱਤੀ ਜਾਵੇਗੀ।

Install Punjabi Akhbar App

Install
×