ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1127 ਨਵੇਂ ਮਾਮਲੇ ਦਰਜ, ਕਰੋਨਾ ਕਾਰਨ 2 ਹੋਰ ਮੌਤਾਂ

ਸਿਹਤ ਅਧਿਕਾਰੀਆਂ ਨੇ ਕਰੋਨਾ ਅਪਡੇਟ ਦੇ ਆਂਕੜਾ ਜਾਰੀ ਕਰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ (ਸੋਮਵਾਰ ਰਾਤ ਦੇ 8 ਵਜੇ ਤੱਕ) ਕਰੋਨਾ ਦੇ 1127 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ 80ਵਿਆਂ ਸਾਲਾਂ ਦੀ ਮਹਿਲਾ ਜੋ ਪੱਛਮੀ ਸਿਡਨੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਰਾਇਡ ਹਸਪਤਾਲ ਵਿਖੇ ਦਮ ਤੋੜਿਆ। ਉਕਤ ਮਹਿਲਾ ਦੇ ਕਰੋਨਾ ਵੈਕਸੀਨ ਦੀ ਇੱਕ ਡੋਜ਼ ਲੱਗੀ ਸੀ ਅਤੇ ਉਹ ਹੋਰ ਵੀ ਬਿਮਾਰੀਆਂ ਤੋਂ ਪੀੜਿਤ ਸੀ।
ਇਸ ਤੋਂ ਇਲਾਵਾ ਪੱਛਮੀ ਸਿਡਨੀ ਦਾ ਇੱਕ 50ਵਿਆਂ ਸਾਲਾਂ ਦਾ ਪੁਰਸ਼ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹੈ ਜਿਸ ਨੇ ਕੰਕਰਡ ਹਸਪਤਾਲ ਵਿੱਚ ਕਰੋਨਾ ਨਾਲ ਲੜਦਿਆਂ, ਆਖਰੀ ਸਾਹ ਲਿਆ। ਉਕਤ ਵਿਅਕਤੀ ਨੂੰ ਸਰੀਰਕ ਤੌਰ ਤੇ ਹੋਰ ਕੋਈ ਬਿਮਾਰੀ ਨਹੀਂ ਸੀ ਅਤੇ ਉਸ ਨੇ ਵੀ ਕਰੋਨਾ ਵੈਕਸੀਨ ਦੀ ਇੱਕ ਡੋਜ਼, ਕਰੋਨਾ ਪਾਜ਼ਿਟਿਵ ਹੋਣ ਤੋਂ ਮਹਿਜ਼ 3 ਦਿਨ ਪਹਿਲਾਂ ਹੀ ਲਈ ਸੀ।
ਰਾਜ ਵਿੱਚ ਇਸ ਸਮੇਂ 1253 ਕਰੋਨਾ ਦੇ ਮਰੀਜ਼ ਹਸਪਤਾਲਾਂ ਅੰਦਰ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ ਕਿ 231 ਆਈ.ਸੀ.ਯੂ. ਵਿੱਚ ਹਨ ਅਤੇ 104 ਵੈਂਟੀਲੇਟਰ ਉਪਰ ਵੀ ਹਨ।
ਸਿਹਤ ਵਿਭਾਗ ਦੇ ਮੁਖੀ ਡਾ. ਜੈਰੇਮੀ ਮੈਕਅਨਲਟੀ ਨੇ ਕਿਹਾ ਕਿ ਰਾਜ ਵਿੱਚ 78.8% ਲੋਕਾਂ ਨੂੰ ਕਰੋਨਾ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਦਿੱਤੀ ਜਾ ਚੁਕੀ ਹੈ ਅਤੇ 46.5% ਨੂੰ ਦੋਹੇਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×