ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 112 ਨਵੇਂ ਮਾਮਲੇ ਦਰਜ -ਸਥਿਤੀਆਂ ਚਿੰਤਾਜਨਕ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਸਥਿਤੀਆਂ ਉਪਰ ਚਿੰਤਾ ਜਤਾਉਂਦਿਆਂ ਕਿਹਾ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 112 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਇਹ ਜ਼ਿਆਦਾਤਰ ਮਾਮਲੇ ਦੱਖਣੀ-ਪੱਛਮੀ ਸਿਡਨੀ ਦੇ ਫੇਅਰਫੀਲਡ, ਕੈਂਟਰਬਰੀ ਬੈਂਕਸਟਾਊਨ ਅਤੇ ਲਿਵਰਪੂਲ ਖੇਤਰਾਂ ਤੱਕ ਹੀ ਸੀਮਿਤ ਹਨ ਪਰੰਤੂ ਫੇਰ ਵੀ ਬਹੁਤ ਚਿੰਤਾਜਨਕ ਹਨ ਅਤੇ ਸੱਚਾਈ ਇਹ ਵੀ ਹੈ ਕਿ ਜ਼ਿਆਦਾਤਰ ਮਾਮਲੇ ਪਹਿਲਾਂ ਤੋਂ ਹੀ ਇਨਫੈਕਟਿਡ ਲੋਕਾਂ ਦੇ ਘਰੇਲੂ, ਨਜ਼ਦੀਕੀ ਰਿਸ਼ਤੇ ਨਾਤਿਆਂ ਵਿੱਚੋਂ ਹਨ।
ਰਾਜ ਅੰਦਰ ਇਸੇ ਸਮੇਂ ਦੌਰਾਨ 46,000 ਟੈਸਟ ਵੀ ਕੀਤੇ ਗਏ ਹਨ ਅਤੇ ਬਾਹਰੀ ਦੇਸ਼ਾਂ ਤੋਂ ਆਏ ਲੋਕਾਂ ਨਾਲ ਸਬੰਧਤ ਵੀ 4 ਮਾਮਲੇ ਦਰਜ ਕੀਤੇ ਗਏ ਹਨ। ਰਾਜ ਦੇ ਹਸਪਤਾਲਾਂ ਅੰਦਰ ਇਸ ਸਮੇਂ 63 ਲੋਕ ਜ਼ੇਰੇ ਇਲਾਜ ਹਨ ਅਤੇ 18 ਲੋਕ ਆਈ.ਸੀ.ਯੂ. ਵਿੱਚ ਵੀ ਹਨ।

Welcome to Punjabi Akhbar

Install Punjabi Akhbar
×
Enable Notifications    OK No thanks