ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਿਹਾ ਵਾਧਾ -1116 ਨਵੇਂ ਮਾਮਲੇ ਦਰਜ

ਕਰੋਨਾ ਕਾਰਨ ਜੂਨ ਤੋਂ ਹੁਣ ਤੱਕ ਹੋਈਆਂ 100 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1116 ਮਾਮਲੇ ਦਰਜ ਹੋਏ ਹਨ ਅਤੇ 4 ਔਰਤਾਂ ਦੀਆਂ ਮੌਤਾਂ ਦੀ ਵੀ ਪੁਸ਼ਟੀ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ ਦੱਖਣੀ-ਪੱਛਮੀ ਸਿਡਨੀ ਤੋਂ 50ਵਿਆਂ ਸਾਲਾਂ ਦੀ ਮਹਿਲਾ; 70ਵਿਆਂ ਸਾਲਾਂ ਦੀ ਮਹਿਲਾ, 80ਵਿਆਂ ਸਾਲਾਂ ਦੀ ਮਹਿਲਾ ਅਤੇ ਪੱਛਮੀ ਸਿਡਨੀ ਤੋਂ 60ਵਿਆਂ ਸਾਲਾਂ ਦੀ ਮਹਿਲਾ ਸ਼ਾਮਿਲ ਹਨ।
ਤਾਜ਼ਾ ਮਾਮਲਿਆਂ ਵਿੱਚ 408 ਮਾਮਲੇ ਤਾਂ ਪੱਛਮੀ ਸਿਡਨੀ ਤੋਂ ਹੀ ਹਨ ਅਤੇ 372 ਦੱਖਣ-ਪੱਛਮੀ ਸਿਡਨੀ ਤੋਂ ਹਨ।
ਇਸੇ ਸਮੇਂ ਦੌਰਾਨ ਰਾਜ ਵਿੱਚ 47704 ਕਰੋਨਾ ਵੈਕਸੀਨ ਦੀਆਂ ਡੋਜ਼ਾਂ ਵੀ ਦਿੱਤੀਆਂ ਗਈਆਂ ਹਨ।
ਉਨ੍ਹਾਂ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਆਉਣ ਵਾਲੇ ਨਵੰਬਰ ਦੇ ਮਹੀਨੇ ਤੱਕ 80% ਟੀਕਾਕਰਣ ਦਾ ਕੰਮ ਨਿਪਟਾ ਲਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਰਾਜ ਦੇ ਲੋਕ ਅੰਤਰ ਰਾਸ਼ਟਰੀ ਯਾਤਰਾਵਾਂ ਆਦਿ ਲਈ ਲਾਮਬੱਧ ਹੋ ਸਕਣਗੇ।

Welcome to Punjabi Akhbar

Install Punjabi Akhbar
×