ਨਿਊ ਸਾਊਥ ਵੇਲਜ਼ ਅੰਦਰ ਜ਼ੀਰੋ ਕਰੋਨਾ ਮਾਮਲੇ ਦਾ ਲਗਾਤਾਰ ਦੱਸਵਾਂ ਦਿਨ

(ਦ ਏਜ ਮੁਤਾਬਿਕ) ਤਸੱਲੀ ਬਖ਼ਸ਼ ਗੱਲ ਹੈ ਕਿ ਨਿਊ ਸਾਊਥ ਵੇਲਜ਼ ਅੰਦਰ ਅੱਜ ਲਗਾਤਾਰ ਦੱਸਵਾਂ ਦਿਹਾੜਾ ਹੈ ਜਦੋਂ ਕਿ ਕਰੋਨਾ ਦਾ ਕੋਈ ਵੀ ਸਥਾਨਕ ਟ੍ਰਾਂਸਮਿਸ਼ਨ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਹ ਦੱਸਣਾ ਵੀ ਜਾਇਜ਼ ਹੈ ਕਿ ਰਾਜ ਅੰਦਰ ਕਰੋਨਾ ਟੈਸਟਾਂ ਦੀ ਗਿਣਤੀ ਵੀ ਕਾਫੀ ਘਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਮਹਿਣ 9723 ਕਰੋਨਾ ਟੈਸਟ ਹੀ ਕੀਤੇ ਗਏ ਹਨ ਜੋ ਕਿ ਇਸ ਤੋਂ ਪਹਿਲਾਂ ਬੀਤੇ ਸਮੇਂ ਵਿੱਚ 7819 ਤੋਂ ਥੋੜ੍ਹਾ ਹੀ ਜ਼ਿਆਦਾ ਹਨ ਜਦੋਂ ਕਿ ਰਾਜ ਸਰਕਾਰ ਨੇ ਟੈਸਟਾਂ ਦੀ ਮਿਕਦਾਰ 25,000 ਤੋਂ 30,000 ਤੱਕ ਦੀ ਮਿੱਥੀ ਹੋਈ ਸੀ। ਸਿਹਤ ਅਧਿਕਾਰੀ ਡਾ. ਜੈਰੇਮੀ ਮੈਕਅਨਲਟੀ ਨੇ ਕਿਹਾ ਕਿ ਉਕਤ ਗਿਣਤੀ ਵਧੀਆ ਨਹੀਂ ਹੈ ਅਤੇ ਲੋਕਾਂ ਨੂੰ ਆਪ ਹੀ ਬਾਹਰ ਆ ਕੇ ਆਪਣੇ ਕਰੋਨਾ ਟੈਸਟ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਅਸਲ ਸਥਿਤੀਆਂ ਅਤੇ ਆਂਕੜਿਆਂ ਦਾ ਸਹੀ ਤੌਰ ਤੇ ਮੁਲਾਂਕਣ ਕੀਤਾ ਜਾ ਸਕੇ ਕਿਉਂਕਿ ਇਹ ਸੱਚ ਹੈ ਕਿ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਘੱਟ ਹੈ ਪਰੰਤੂ ਅਸੀਂ ਸਭ ਜਾਣਦੇ ਹਾਂ ਕਿ ਕੋਵਿਡ-19 ਦਾ ਵਾਇਰਸ ਇੱਥੇ ਹੀ ਸਾਡੇ ਵਿੱਚ ਹੀ ਮੌਜੂਦ ਹੈ ਅਤੇ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਸਥਾਨ ਉਪਰ ਹਾਲੇ ਵੀ ਪਨਪ ਰਿਹਾ ਹੈ ਅਤੇ ਇਸ ਤੋਂ ਬਚਾਉ ਕਰਨ ਲਈ ਸਾਨੂੰ ਹਾਲ ਦੀ ਘੜੀ ਟੈਸਟ ਕਰਨ ਦਾ ਹੀ ਸਹਾਰਾ ਅਤੇ ਜੇਕਰ ਅਸੀਂ ਇਸ ਸਹਾਰੇ ਦੀ ਮਦਦ ਲੈਣ ਤੋਂ ਵੀ ਇਨਕਾਰੀ ਹੋ ਗਏ ਤਾਂ ਫੇਰ ਇਹ ਵਾਇਰਸ ਰੂਪੀ ਨਾਗ ਆਪਣਾ ਹਮਲਾ ਕਰੇਗਾ ਅਤੇ ਕਈ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਬੀਤੇ 24 ਘੰਟਿਆਂ ਦੌਰਾਨ ਹੀ ਹੋਟਲ ਕੁਆਰਨਟੀਨ ਦੇ ਮਾਮਲਿਆਂ ਵਿੱਚ 2 ਦਾ ਇਜਾਫ਼ਾ ਹੋਇਆ ਹੈ ਅਤੇ ਇਸ ਤਰ੍ਹਾਂ ਨਾਲ ਰਾਜ ਅੰਦਰ ਕੁੱਲ ਕਰੋਨਾ ਮਾਮਲਿਆਂ ਦੀ ਗਿਣਤੀ 4904 ਹੋ ਗਈ ਹੈ।

Install Punjabi Akhbar App

Install
×