ਨਿਊ ਸਾਊਥ ਵੇਲਜ਼ ਵਿੱਚ ਟੁੱਟਿਆ ਰਿਕਾਰਡ -ਕਰੋਨਾ ਦੇ ਨਵੇਂ 1029 ਮਾਮਲੇ ਦਰਜ, 3 ਮੌਤਾਂ, ਪੱਛਮੀ ਖੇਤਰ ਵਿੱਚਲਾ ਲਾਕਡਾਊਨ ਵਧਣਾ ਤੈਅ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ ਅਤੇ ਕਰੋਨਾ ਦੇ ਨਵੇਂ 1029 ਮਾਮਲੇ ਦਰਜ ਕੀਤੇ ਗਏ ਹਨ।
ਇਸ ਦੇ ਨਾਲ ਹੀ ਤਿੰਨ ਵਿਅਕਤੀਆਂ -30ਵਿਆਂ ਸਾਲਾਂ ਦਾ ਇੱਕ ਵਿਅਕਤੀ, ਅਤੇ ਇਸ ਦੇ ਨਾਲ ਹੀ 60ਵਿਆਂ ਅਤੇ 80ਵਿਆਂ ਸਾਲਾਂ ਦੇ ਇੱਕ-ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮੌਤਾਂ ਨਾਲ ਹੁਣ ਰਾਜ ਵਿੱਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਖਿਆ 79 ਹੋ ਗਈ ਹੈ।
ਮੌਜੂਦਾ ਸਮੇਂ ਵਿੱਚ ਇਸ ਸਮੇਂ 700 ਕੋਵਿਡ-19 ਦੇ ਮਰੀਜ਼ ਹਸਪਤਾਲਾਂ ਅੰਦਰ ਦਾਖਿਲ ਹਨ ਜਿਨ੍ਹਾਂ ਵਿੱਚ ਕਿ 116 ਆਈ.ਸੀ.ਯੂ. ਵਿੱਚ ਹਨ ਅਤੇ 43 ਵੈਂਟੀਲੇਟਰ ਉਪਰ।
ਅਗਲੇ ਮਹੀਨੇ, ਸਤੰਬਰ ਤੋਂ ਰਾਜ ਅੰਦਰ ਇੱਕ ਹੋਰ ਨਿਯਮ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿ ਘਰਾਂ ਤੋਂ ਬਾਹਰਵਾਰ ਮਹਿਜ਼ 5 ਵਿਅਕਤੀਆਂ ਦੇ ਇਕੱਠ (5 ਕਿਲੋਮੀਟਰ ਦੇ ਦਾਇਰੇ ਵਿੱਚ) ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਇਨ੍ਹਾਂ ਵਿਅਕਤੀਆਂ ਦੇ ਪੂਰਨ ਤੌਰ ਤੇ ਕਰੋਨਾ ਤੋਂ ਬਚਾਉ ਲਈ ਦੋਹੇਂ ਟੀਕੇ ਲੱਗੇ ਹੋਣੇ ਜ਼ਰੂਰੀ ਹੋਣਗੇ।

Install Punjabi Akhbar App

Install
×