ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 608 ਨਵੇਂ ਮਾਮਲੇ ਦਰਜ, 7 ਮੌਤਾਂ

ਰਾਜ ਅੰਦਰ ਜਿੱਥੇ ਰਾਜਨੀਤਿਕ ਤੂਫਾਨ ਆਇਆ ਸੀ ਉਥੇ ਹੀ ਹੁਣ ਕਰੋਨਾ ਦੀ ਮਾਰ ਵਿੱਚ ਕੁੱਝ ਠੱਲ੍ਹ ਪੈਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਬੀਤੇ ਕੁੱਝ ਦਿਨਾਂ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਦਿਨ ਪ੍ਰਤੀ ਦਿਨ ਘੱਟ ਰਹੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਦਾ 608 ਦਾ ਆਂਕੜਾ ਦਰਜ ਕੀਤਾ ਗਿਆ ਹੈ ਪਰੰਤੂ ਇਸ ਦੇ ਨਾਲ ਹੀ ਕਰੋਨਾ ਕਾਰਨ ਹੀ 7 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ, ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ 6 ਪੁਰਸ਼ ਅਤੇ 1 ਔਰਤ ਸ਼ਾਮਿਲ ਹਨ ਅਤੇ ਇਹ ਸਭ 50ਵਿਆਂ ਤੋਂ 80ਵਿਆਂ ਸਾਲਾਂ ਦੀ ਉਮਰ ਵਰਗ ਵਿੱਚ ਸਨ ਅਤੇ 5 ਨੂੰ ਕਰੋਨਾ ਤੋਂ ਬਚਾਉ ਦਾ ਕੋਈ ਵੀ ਟੀਕਾ ਨਹੀਂ ਸੀ ਲੱਗਿਆ ਹੋਇਆ।
ਰਾਜ ਵਿੱਚ ਇਸ ਸਮੇਂ 16 ਸਾਲ ਤੋਂ ਉਪਰ ਦੇ ਲੋਕਾਂ ਵਿੱਚ ਪੂਰਨ ਵੈਕਸੀਨੇਸ਼ਨ ਦੀ ਦਰ 67.5% ਹੈ ਅਤੇ 88.5% ਨੂੰ ਵੈਕਸੀਨ ਦੀ ਇੱਕ ਡੋਜ਼ ਦਿੱਤੀ ਜਾ ਚੁਕੀ ਹੈ।
ਹਸਪਤਾਲਾਂ ਅੰਦਰ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਮੌਜੂਦਾ ਆਂਕੜਿਆਂ ਮੁਤਾਬਿਕ ਰਾਜ ਭਰ ਦੇ ਹਸਪਤਾਲਾਂ ਅੰਦਰ 978 ਕਰੋਨਾ ਪੀੜਿਤ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 190 ਆਈ.ਸੀ.ਯੂ. ਵਿੱਚ ਹਨ।

Install Punjabi Akhbar App

Install
×