ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 587 ਮਾਮਲੇ ਦਰਜ, 8 ਮੌਤਾਂ

ਕਰੋਨਾ ਦੇ ਲਾਕਡਾਊਨ ਅਤੇ ਪਾਬੰਧੀਆਂ ਹਟਾਉਣ ਲਈ ਰੋਡਮੈਪ ਜਾਰੀ

ਨਿਊ ਸਾਊਥ ਵੇਲਜ਼ ਰਾਜ ਦੇ ਨਵੇਂ ਬਣੇ ਪ੍ਰੀਮੀਅਰ -ਡੇਮਿਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੌਨਾ ਦੇ 587 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 8 ਲੋਕਾਂ ਦੇ ਇਸ ਭਿਆਨਕ ਬਿਮਾਰੀ ਕਾਰਨ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਨਤਕ ਤੌਰ ਤੇ ਮਿਲੇ ਸਹਿਯੋਗ ਅਤੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਦਿਨ ਰਾਤ ਦੀ ਮਿਹਨਤ ਸਦਕਾ, ਹੁਣ ਰਾਜ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨੇਸ਼ਨ ਦਾ 70% ਵਾਲਾ ਪੂਰਨ ਵੈਕਸੀਨੇਸ਼ਨ ਦਾ ਟੀਚਾ ਪ੍ਰਾਪਤ ਹੋਣ ਹੀ ਵਾਲਾ ਹੈ ਅਤੇ ਰਾਜ ਵਿੱਚ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਨੂੰ ਅਲਵਿਦਾ ਕਹਿਣ ਦਾ ਸਮਾਂ ਨਜ਼ਦੀਕ ਆ ਰਿਹਾ ਹੈ।
ਅਕਤੂਬਰ ਦੀ 11 ਤਾਰੀਖ ਤੋਂ ਘਰਾਂ ਵਿੱਚਲੇ ਇਕੱਠ ਨੂੰ 10 ਵਿਅਕਤੀਆਂ ਦਾ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਸ਼ਾਮਿਲ ਨਹੀਂ ਹੋਵੇਗੀ ਅਤੇ ਘਰਾਂ ਤੋਂ ਬਾਹਰਵਾਰ ਦੇ ਇਕੱਠ ਨੂੰ 30 ਵਿਅਕਤੀਆਂ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਵਿਆਹ ਸ਼ਾਦੀਆਂ ਅਤੇ ਜਾਂ ਫੇਰ ਮੌਤ ਦੇ ਸੋਗ ਵਾਲੇ ਪ੍ਰੋਗਰਾਮਾਂ ਆਦਿ ਵਿੱਚ 100 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਚਾਰ ਦਿਵਾਰੀ ਦੇ ਅੰਦਰਵਾਰ ਵਾਲੇ ਸਵਿਮਿੰਗ ਪੂਲ ਵੀ ਖੋਲ੍ਹੇ ਜਾ ਰਹੇ ਹਨ।
ਸਕੂਲਾਂ ਨੂੰ 18 ਅਕਤੂਬਰ (ਪਹਿਲੇ ਅਤੇ 12ਵੇਂ ਸਾਲ ਦੇ ਵਿਦਿਆਰਥੀਆਂ ਲਈ) ਤੋਂ ਖੋਲ੍ਹਿਆ ਜਾ ਰਿਹਾ ਹੈ ਅਤੇ ਫੇਰ 25 ਅਕਤੂਬਰ ਤੋਂ।
ਇਸ ਤੋਂ ਬਾਅਦ ਪ੍ਰੀਮੀਅਰ ਨੇ ਟੀਕਾਕਰਣ ਦੇ 80% ਵਾਲਾ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਦੇ ਪਲਾਨ ਬਾਰੇ ਦੱਸਿਆ ਕਿ ਚਾਰ ਦਿਵਾਰੀ ਤੋਂ ਬਾਹਰਵਾਰ ਦੀਆਂ ਖੇਡਾਂ ਜਾਂ ਹੋਰ ਪ੍ਰੋਗਰਾਮਾਂ ਲਈ ਇਕੱਠ ਨੂੰ 500 ਤੋਂ ਵਧਾ ਕੇ 3000 ਤੱਕ ਕੀਤਾ ਜਾਵੇਗਾ ਅਤੇ ਘਰਾਂ ਦੇ ਅੰਦਰਵਾਰ ਮਹਿਮਾਨਾਂ ਦੀ ਗਿਣਤੀ ਤੋਂ ਵੀ ਪਾਬੰਧੀ ਹਟਾ ਲਈ ਜਾਵੇਗੀ; ਬਾਹਰਵਾਰ ਦੇ ਇਕੱਠਾਂ ਨੂੰ 50 ਵਿਅਕਤੀਆਂ ਤੱਕ ਕਰ ਦਿੱਤਾ ਜਾਵੇਗਾ ਅਤੇ ਦਫ਼ਤਰਾਂ ਆਦਿ ਵਿੱਚ ਮੂੰਹ ਉਪਰ ਮਾਸਕ ਲਗਾਉਣਾ ਲਾਜ਼ਮੀ ਨਹੀਂ ਰਹੇਗਾ।
ਵਧੀਕ ਪ੍ਰੀਮੀਅਰ ਪੌਲ ਟੂਲੇ ਨੇ ਕਿਹਾ ਕਿ ਗ੍ਰੇਟਰ ਸਿਡਨੀ, ਦ ਬਲੂ ਮਾਊਂਟੇਨਜ਼, ਵੋਲੋਨਗੌਂਗ, ਸ਼ੈਲਹਾਰਬਰ ਅਤੇ ਸੈਂਟਰਲ ਕੋਸਟ ਆਦਿ ਖੇਤਰਾਂ ਨੂੰ ਛੱਡ ਕੇ ਬਾਕੀ ਸਭ ਥਾਂਵਾਂ ਉਪਰ 11 ਅਕਤੂਬਰ ਤੋਂ ਬਾਅਦ, ਅਜਿਹੇ ਵਿਅਕਤੀ ਕੰਮ ਤੇ ਆ ਸਕਣਗੇ ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਦੀ ਵੈਕਸੀਨ ਦੀ ਘੱਟੋ ਘੱਟ 1 ਡੋਜ਼ ਲੱਗੀ ਹੋਵੇਗੀ।

ਕੋਵਿਡ ਵੈਕਸੀਨ ਲਗਵਾਉਣ ਲਈ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕਰੋ।

ਕਰੋਨਾ ਸਬੰਧੀ ਹੋਰ ਜਾਣਕਾਰੀ ਆਦਿ ਲੈਣ ਵਾਸਤੇ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×