ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਮੁੜ ਤੋਂ ਉਛਾਲ -ਨਵੇਂ 372 ਮਾਮਲੇ ਦਰਜ, 1 ਮੌਤ

ਲਗਾਤਾਰ 3 ਦਿਨ ਕਰੋਨਾ ਦੇ ਮਾਮਲਿਆਂ ਵਿੱਚ ਕਮੀ (300 ਤੋਂ ਘੱਟ) ਰਹਿਣ ਤੋਂ ਬਾਅਦ, ਅੱਜ ਜਾਰੀ ਕੀਤੇ ਗਏ ਆਂਕੜਿਆਂ ਵਿੱਚ ਦਰਸਾਇਆ ਗਿਆ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ ਨਵੇਂ ਮਾਮਲਿਆਂ ਵਿੱਚ 89 ਦਾ ਉਛਾਲ ਆਇਆ ਅਤੇ ਇਹ ਗਿਣਤੀ ਹੁਣ 372 ਦੀ ਹੋਈ ਹੈ। ਇਸ ਦੇ ਨਾਲ ਹੀ 1 ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ ਕੁੱਲ 523 ਕਰੋਨਾ ਮਰੀਜ਼ ਜ਼ੇਰੇ ਇਲਾਜ ਹਨ ਅਤੇ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 124 ਆਈ.ਸੀ.ਯੂ. ਵਿੱਚ ਹਨ।
ਰਾਜ ਵਿੱਚ ਇਸ ਸਮੇਂ ਕਰੋਨਾ ਤੋਂ ਬਚਾਉ ਵਾਲੀ ਵੈਕਸੀਨੇਸ਼ਨ (16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ) ਦੀ ਦਰ 92.5% (ਇੱਕ ਡੋਜ਼) ਹੈ 82.3% ਲੋਕਾਂ ਨੂੰ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ।
ਖ਼ਜ਼ਾਨਾ ਮੰਤਰੀ -ਮੈਟ ਕੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੀ ਅਰਥ ਵਿਵਸਥਾ ਨੂੰ ਲੱਗੀ ਢਾਹ ਨੂੰ ਪੂਰਨ ਲਈ ਜਨਤਕ ਤੌਰ ਤੇ 50 ਡਾਲਰਾਂ ਦੇ ਕੂਪਨ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਲੋਕ ਹੋਟਲ ਆਦਿ ਵਿੱਚ ਖਰਚ ਸਕਦੇ ਹਨ ਅਤੇ ਇਸ ਵਾਸਤੇ ਰਾਜ ਸਰਕਾਰ ਨੇ ਜਿਹਨਾ 530 ਮਿਲੀਅਨ ਡਾਲਰਾਂ ਦਾ ਪੈਕੇਜ ਜਾਰੀ ਕੀਤਾ ਹੈ, ਇਹ ਵੀ ਉਸੇ ਦਾ ਹੀ ਹਿੱਸਾ ਹਨ।

Install Punjabi Akhbar App

Install
×