ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 360 ਨਵੇਂ ਮਾਮਲੇ ਦਰਜ, 5 ਮੌਤਾਂ

ਕਰੋਨਾ ਪ੍ਰਭਾਵਿਤ ਕੰਮ ਧੰਦਿਆਂ ਆਦਿ ਲਈ ਨਵੀਂ ਗ੍ਰਾਂਟ ਦਾ ਐਲਾਨ

ਜਾਰੀ ਕੀਤੇ ਗਏ ਅਧਿਕਾਰਿਕ ਆਂਕੜਿਆਂ ਮੁਤਾਬਿਕ, ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ (ਸੋਮਵਾਰ ਰਾਤ ਦੇ 8 ਵਜੇ ਤੱਕ), ਕਰੋਨਾ ਦੇ 360 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 5 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 89000 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ ਇਸ ਸਮੇਂ ਕੁੱਲ 766 ਕਰੋਨਾ ਪੀੜਿਤ ਲੋਕ ਹਸਪਤਾਲਾਂ ਅੰਦਰ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ 155 ਆਈ.ਸੀ.ਯੂ. ਤੇ ਵੀ ਹਨ।
ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਕੰਮ ਧੰਦਿਆਂ ਆਦਿ ਦੇ ਮੁੜ ਤੋਂ ਖੁੱਲ੍ਹਣ ਸਮੇਂ ਕੁੱਝ ਸੇਵਾਵਾਂ ਆਦਿ ਲਈ ਫੀਸਾਂ ਆਦਿ ਵਿੱਚ 2000 ਡਾਲਰ ਦੀ ਛੋਟ ਰਾਹੀਂ ਨਵੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਹੈ। ਅਤੇ ਇਸ ਦੇ ਨਾਲ ਹੀ ਭੋਜਨ ਆਦਿ ਵਰਗੀਆਂ ਵਸਤੂਆਂ (ਥੋੜ੍ਹੇ ਸਮੇਂ ਵਿੱਚ ਖਰਾਬ ਹੋਣ ਵਾਲੀਆਂ) ਆਦਿ ਦੇ 20,000 ਡਾਲਰਾਂ ਤੱਕ ਦੇ ਸਟਾਕ ਦੀ ਵੀ ਗਾਰੰਟੀ ਦਾ ਐਲਾਨ ਕੀਤਾ ਹੈ।

Install Punjabi Akhbar App

Install
×