ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 304 ਨਵੇਂ ਮਾਮਲੇ ਅਤੇ 3 ਮੌਤਾਂ ਦਰਜ

ਅਧਿਕਾਰਿਕ ਸੂਤਰਾਂ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 304 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 3 ਵਿਅਕਤੀਆਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਇਸ ਕਰੋਨਾ ਰੂਪੀ ਹਨੇਰੀ ਨੇ ਹੁਣ ਤੱਕ 506 ਜਾਨਾਂ ਲਈਆਂ ਹਨ।
ਇਸੇ ਦੌਰਾਨ ਬੀਤੇ 24 ਘੰਟਿਆਂ ਵਿੱਚ 89875 ਕਰੋਨਾ ਟੈਸਟ ਕੀਤੇ ਗਏ ਹਨ। ਰਾਜ ਵਿੱਚ ਕੁੱਲ 418 ਕਰੋਨਾ ਪੀੜਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 97 ਆਈ.ਸੀ.ਯੂ. ਵਿੱਚ ਹਨ।
ਰਾਜ ਭਰ ਵਿਚ ਪੂਰਨ ਵੈਕਸੀਨੇਸ਼ਨ (16 ਸਾਲ ਅਤੇ ਇਸਤੋਂ ਵੱਧ) ਦੀ ਦਰ 85.5% ਹੋ ਚੁਕੀ ਹੈ ਜਦੋਂ ਕਿ 93.2 ਲੋਕਾਂ ਨੇ ਕਰੋਨਾ ਵੈਕਸੀਨ ਦੀ ਇੱਕ ਡੋਜ਼ ਲਈ ਹੈ।
12 ਤੋਂ 15 ਸਾਲ ਤੱਕ ਦੇ ਉਮਰ ਵਰਗ ਵਿੱਚ 78% ਲੋਕਾਂ ਨੂੰ ਕਰੋਨਾ ਵੈਕਸੀਨ ਦੀ ਇੱਕ ਡੋਜ਼ ਮਿਲ ਚੁਕੀ ਹੈ ਜਦੋਂ ਕਿ 53% ਨੂੰ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ।

Install Punjabi Akhbar App

Install
×