ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 268 ਮਾਮਲੇ ਦਰਜ ਅਤੇ 2 ਮੌਤਾਂ ਦੀ ਪੁਸ਼ਟੀ

ਅਧਿਕਾਰਿਕ ਤੌਰ ਤੇ ਜਾਰੀ ਕੀਤੇ ਗਏ ਆਂਕੜਿਆਂ ਰਾਹੀਂ ਦੱਸਿਆ ਗਿਆ ਹੈ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 268 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ, ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ ਇੱਕ 90 ਸਾਲਾਂ ਦੀ ਮਹਿਲਾ ਜੋ ਕਿ ਉਤਰੀ ਵੋਲੋਨਗੌਂਗ ਦੇ ਟੈਰਾਵਾਨਾ ਏਜਡ ਕੇਅਰ ਸੈਂਟਰ ਵਿਖੇ ਸੀ ਅਤੇ ਇੱਕ 70ਵਿਆਂ ਸਾਲਾਂ ਦਾ ਵਿਅਕਤੀ ਜੋ ਕਿ ਐਲਬਰੀ ਦੇ ਐਲਬਰੀ ਏਜਡ ਕੇਅਰ ਸੈਂਟਰ ਵਿਖੇ ਰਹਿ ਰਿਹਾ ਸੀ, ਸ਼ਾਮਿਲ ਹਨ। ਇਨ੍ਹਾਂ ਦੋਹਾਂ ਨੂੰ ਹੀ ਹਾਲੇ ਤੱਕ ਕਰੋਨਾ ਤੋਂ ਬਚਾਉ ਲਈ ਟੀਕਾ ਨਹੀਂ ਸੀ ਲਗਿਆ ਹੋਇਆ।
ਨਵੇਂ ਦਰਜ ਹੋਏ ਕਰੋਨਾ ਦੇ ਮਾਮਲਿਆਂ ਵਿੱਚ ਅੱਧੇ ਮਾਮਲੇ ਤਾਂ ਰਿਜਨਲ ਨਿਊ ਸਾਊਥ ਵੇਲਜ਼ (54 ਹੰਟਰ ਨਿਊ ਇੰਗਲੈਂਡ; 52 ਮੂਰੂਮਬਿਜੀ ਖੇਤਰ, 13 ਮੱਧ ਉਤਰੀ ਕੋਸਟ) ਵਿੱਚੋਂ ਹਨ ਅਤੇ ਇਸ ਤੋਂ ਇਲਾਵਾ ਕੁੱਝ ਮਾਮਲੇ ਇਲਾਵਾਰਾ ਸ਼ੌਲਹੈਵਨ ਅਤੇ ਦੱਖਣੀ ਨਿਊ ਸਾਊਥ ਵੇਲਜ਼ ਆਦਿ ਵਿੱਚੋਂ ਦਰਜ ਹੋਏ ਹਨ।
ਇੱਕ ਮਾਮਲਾ ਬਾਹਰਲੇ ਦੇਸ਼ਾਂ ਦੇ ਯਾਤਰੀਆਂ ਦਾ ਵੀ ਹੈ ਅਤੇ ਇਸੇ ਦੌਰਾਨ ਰਾਜ ਭਰ ਵਿੱਚ 82840 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਰਾਜ ਵਿੱਚ ਇਸ ਸਮੇਂ 16 ਅਤੇ ਇਸ ਤੋਂ ਉਪਰ ਦੇ ਉਮਰ ਵਰਗ ਵਿੱਚ ਵੈਕਸੀਨੇਸ਼ਨ ਦੀ ਦਰ 93.4 (ਇੱਕ ਡੋਜ਼) ਹੋ ਗਈ ਹੈ ਅਤੇ 86.5% ਲੋਕਾਂ ਨੂੰ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ।

Install Punjabi Akhbar App

Install
×