ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 237 ਨਵੇਂ ਮਾਮਲੇ ਅਤੇ 3 ਮੌਤਾਂ ਦਰਜ

ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਸਥਾਨਕ ਕਰੋਨਾ ਦੇ ਨਵੇਂ ਮਾਮਲਿਆਂ ਦਾ ਆਂਕੜਾ 236 ਦਰਜ ਹੋਇਆ ਹੈ ਅਤੇ 1 ਮਾਮਲਾ ਬਾਹਰਲੇ ਦੇਸ਼ ਤੋਂ ਆਏ ਯਾਤਰੀ ਦਾ ਵੀ ਹੈ। ਇਸ ਦੇ ਨਾਲ ਹੀ ਕਰੋਨਾ ਕਾਰਨ 3 ਮੌਤਾਂ (ਨਿਊ ਕਾਸਲ ਤੋਂ ਇੱਕ 40ਵਿਆਂ ਸਾਲਾਂ ਵਿਚਲਾ ਵਿਅਕਤੀ, ਪੱਛਮੀ ਸਿਡਨੀ ਤੋਂ 60ਵਿਆਂ ਸਾਲਾਂ ਦਾ ਵਿਅਕਤੀ (ਦੋਹਾਂ ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਇੱਕ ਡੋਜ਼ ਲੱਗੀ ਸੀ ਅਤੇ ਦੋਨੋਂ ਹੀ ਹੋਰ ਬਿਮਾਰੀਆਂ ਤੋਂ ਵੀ ਪੀੜਿਤ ਸਨ) ਅਤੇ ਸਿਡਨੀ ਤੋਂ ਹੀ ਇੱਕ ਹੋਰ 80ਵਿਆਂ ਸਾਲਾਂ ਦਾ ਵਿਅਕਤੀ) ਦੇ ਵੀ ਆਂਕੜੇ ਜਾਰੀ ਕੀਤੇ ਗਏ ਹਨ ਅਤੇ ਰਾਜ ਭਰ ਵਿੱਚ ਇਸੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਇਸ ਕਰੋਨਾ ਦੀ ਮਹਾਂਮਾਰੀ ਦੇ ਹਮਲੇ ਨੇ ਹੁਣ ਤੱਕ 569 ਜਾਨਾਂ ਲਈਆਂ ਹਨ।
ਜ਼ਿਕਰਯੋਗ ਹੈ ਕਿ ਪਰਸੋਂ ਤੋਂ ਸਿਡਨੀ ਅਤੇ ਰਾਜ ਦੇ ਹੋਰ ਹਿੱਸਿਆਂ ਵਿਚਾਲੇ ਯਾਤਰਾਵਾਂ ਦੀ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ।

Install Punjabi Akhbar App

Install
×