ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 18 ਨਵੇਂ ਮਾਮਲੇ ਦਰਜ -ਕੁੱਲ ਮਾਮਲੇ ਹੋਏ 330

ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 18 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 16 ਜੂਨ ਵਾਲੇ ਕਲਸਟਰਾਂ ਦੇ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 330 ਤੱਕ ਪਹੁੰਚ ਗਈ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਬੇਸ਼ੱਕ ਇਹ ਨਵੀਂ ਗਿਣਤੀ ਪਹਿਲਾਂ ਦੀ ਤੁਲਨਾ ਨਾਲੋਂ ਘੱਟ ਹੈ ਪਰੰਤੂ ਇਨਫੈਕਟਿਡ ਲੋਕਾਂ ਦੇ ਇਨਫੈਕਸ਼ਨ ਦੌਰਾਨ, ਆਮ ਵਾਂਗ ਘੁੰਮਣ ਵਾਲੀ ਪ੍ਰਕਿਰਿਆ ਤੋਂ ਸਿਹਤ ਅਧਿਕਾਰੀ ਹਾਲੇ ਵੀ ਚੇਤੰਨ ਹਨ ਅਤੇ ਇਨ੍ਹਾਂ ਦੀ ਕੰਟੈਕਟ ਟ੍ਰੇਸਿੰਗ ਕਰਕੇ ਲਗਾਤਾਰ ਪਤਾ ਲਗਾਇਆ ਜਾ ਰਿਹਾ ਹੈ ਕਿ ਕੋਣ ਕੋਣ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਇਆ ਹੈ।
ਨਵੇਂ ਮਾਮਲਿਆਂ ਵਿੱਚ 2 ਅਜਿਹੇ ਮਾਮਲੇ ਹਨ ਜਿਨ੍ਹਾਂ ਦਾ ਸੰਬੰਧ ਸਮਿਟਕੇਅਰ ਬਾਕਹੈਮ ਹਿਲਜ਼ ਏਜਡ ਕੇਅਰ ਸੈਂਟਰ ਨਾਲ ਵੀ ਹੈ ਪਰੰਤੂ ਇਨ੍ਹਾਂ ਦਾ ਐਲਾਨ ਕੱਲ੍ਹ ਹੋਵੇਗਾ ਅਤੇ ਇਨ੍ਹਾਂ ਨੂੰ ਬੁੱਧਵਾਰ ਦੇ ਆਂਕੜਿਆਂ ਵਿੱਚ ਸ਼ਾਮਿਲ ਕੀਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks