ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1480 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਕਰੋਨਾ ਕਾਰਨ ਮਰਨ ਵਾਲੇ 9 ਵਿਅਕਤੀਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਸ ਸਾਲ ਜੂਨ ਤੋਂ ਸ਼ੁਰੂ ਹੋਏ ਕਰੋਨਾ ਦੇ ਇਸ ਵਾਰ ਦੌਰਾਨ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 148 ਹੋ ਚੁਕੀ ਹੈ ਅਤੇ ਜਦੋਂ ਦੀ ਇਹ ਆਫਤਾ ਸ਼ੁਰੂ ਹੋਈ ਹੈ, ਮਰਨ ਵਾਲਿਆਂ ਦੀ ਕੁੱਲ ਗਿਣਤੀ ਰਾਜ ਭਰ ਵਿੱਚ 204 ਉਪਰ ਪਹੁੰਚ ਚੁਕੀ ਹੈ।
ਮੌਜੂਦਾ ਸਮੇਂ ਵਿੱਚ 1136 ਵਿਅਕਤੀ ਹਸਪਤਾਲਾਂ ਵਿੱਚ ਭਰਤੀ ਹਨ ਅਤੇ 194 ਆਈ.ਸੀ.ਯੂ. ਵਿੱਚ ਜਦੋਂ ਕਿ 78 ਵੈਂਟੀਲੇਟਰ ਉਪਰ ਵੀ ਹਨ।
ਅੱਜ ਵਾਲੇ ਮਾਮਲਿਆਂ ਵਿੱਚ 891 ਤਾਂ ਸਿਡਨੀ ਦੇ ਪੱਛਮੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚੋਂ ਹਨ।
ਬੀਤੇ ਕੱਲ੍ਹ, ਰਾਜ ਭਰ ਵਿੱਚ 31000 ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਟੀਕੇ ਲਗਾਏ ਗਏ ਹਨ ਅਤੇ ਇਸ ਨਾਲ ਰਾਜ ਵਿੱਚ ਕੁੱਲ ਟੀਕਾਕਰਣ ਦਾ ਆਂਕੜਾ 7,689,120 ਹੋ ਗਿਆ ਹੈ ਅਤੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇਸ ਉਪਰ ਸੰਤੁਸ਼ਟੀ ਵੀ ਜਾਹਰ ਕੀਤੀ ਹੈ।