ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1164 ਨਵੇਂ ਮਾਮਲੇ ਦਰਜ, 3 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ 1164 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 3 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ 50ਵਿਆਂ ਸਾਲਾਂ ਦੀ ਇੱਕ ਮਹਿਲਾ, 80ਵਿਆਂ ਅਤੇ 90ਵਿਆਂ ਸਾਲਾਂ ਦੇ ਦੋ ਪੁਰਸ਼ ਸ਼ਾਮਿਲ ਹਨ। ਇਸ ਦੇ ਨਾਲ ਹੀ ਜੂਨ ਤੋਂ ਸ਼ੁਰੂ ਹੋਏ ਇਸ ਕਰੋਨਾ ਹਮਲੇ ਦੌਰਾਨ, ਮਰਨ ਵਾਲਿਆਂ ਦੀ ਸੰਖਿਆ 96 ਹੋ ਗਈ ਹੈ ਅਤੇ ਇਸ ਦੇ ਨਾਲ ਹੀ ਰਾਜ ਦੇ ਪੱਛਮੀ ਖੇਤਰ ਵਿਚਲੇ ਡੂਬੋ ਖੇਤਰ ਵਿੱਚੋਂ ਕਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲਾ ਪਹਿਲਾ ਵਿਅਕਤੀ ਵੀ ਸ਼ਾਮਿਲ ਹੈ।
ਰਾਜ ਭਰ ਵਿੱਚ 871 ਕਰੋਨਾ ਪੀੜਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ, 143 ਆਈ.ਸੀ.ਯੂ. ਵਿੱਚ ਹਨ ਅਤੇ 58 ਵੈਂਟੀਲੇਟਰਾਂ ਉਪਰ ਜ਼ੇਰੇ ਇਲਾਜ ਹਨ।
ਉਨ੍ਹਾਂ ਵੈਕਸੀਨੇਸ਼ਨ ਬਾਰ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਭਰ ਵਿੱਚ ਹੁਣ ਤੱਕ 67% ਲੋਕਾਂ ਨੂੰ ਕਰੋਨਾ ਤੋਂ ਬਚਾਉ ਦੀ ਘੱਟੋ ਘੱਟ ਇੱਕ ਵੈਕਸੀਨ ਲਗਾਈ ਜਾ ਚੁਕੀ ਹੈ।

Welcome to Punjabi Akhbar

Install Punjabi Akhbar
×