ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1035 ਮਾਮਲੇ ਦਰਜ, 5 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਅੱਜ ਸਾਂਝੇ ਬਿਆਨਾਂ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1035 ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 5 ਮੌਤਾਂ ਦੀ ਵੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 2 ਵਿਅਕਤੀ 50ਵਿਆਂ ਸਾਲਾਂ ਵਿੱਚ, ਇੱਕ 60ਵਿਆਂ ਸਾਲਾਂ ਵਿੱਚ, ਇੱਕ 70ਵਿਆਂ ਅਤੇ ਇੱਕ 80ਵਿਆਂ ਸਾਲਾਂ ਦੇ ਵਿਅਕਤੀ ਸ਼ਾਮਿਲ ਹਨ। ਰਾਜ ਵਿੱਚ ਇਸ ਸਾਲ ਦੀ ਕਰੋਨਾ ਦੀ ਮਾਰ ਕਾਰਨ 260 ਲੋਕ ਆਪਣੀ ਜਾਨ ਗੁਆ ਚੁਕੇ ਹਨ।
ਇਸ ਸਮੇਂ ਰਾਜ ਭਰ ਵਿੰਚ 1232 ਕਰੋਨਾ ਮਰੀਜ਼ ਹਸਪਤਾਲਾਂ ਵਿੱਚ ਦਾਖਿਲ ਹਨ ਜਿਨ੍ਹਾਂ ਵਿੱਚੋਂ 242 ਆਈ.ਸੀ.ਯੂ. ਵਿੱਚ ਅਤੇ 122 ਵੈਂਟੀਲੇਟਰਾਂ ਉਪਰ ਹਨ।
83% ਲੋਕਾਂ ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਦਿੱਤੀ ਜਾ ਚੁਕੀ ਹੈ ਅਤੇ 54.2% ਨੂੰ ਪੂਰੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।
ਰਾਜ ਭਰ ਵਿੱਚ ਉਸਾਰੀ ਆਦਿ ਦੇ ਕੰਮਕਾਜਾਂ ਲਈ 4 ਵਰਗ ਮੀਟਰ ਪ੍ਰਤੀ ਵਿਅਕਤੀ ਦੀ ਸ਼ਰਤ ਲਾਗੂ ਹੈ।
ਜ਼ਿਕਰਯੋਗ ਹੈ ਕਿ ਉਕਤ ਉਦਯੋਗ ਹਾਲ ਦੀ ਘੜੀ 50% ਕਾਮਿਆਂ ਨਾਲ ਹੀ ਕੰਮ ਚਲਾ ਰਿਹਾ ਹੈ।

Install Punjabi Akhbar App

Install
×