
ਐਜੁਕੇਸ਼ਨ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅੰਦਰ ਮੈਥੇਮੈਟਿਕਸ ਵਿਸ਼ੇ ਲਈ ਰੁਚੀ ਨੂੰ ਵਧਾਉਣ ਖਾਤਰ ਇੱਕ ਖਾਸ ਪ੍ਰੋਗਰਾਮ ਉਲੀਕਿਆ ਹੈ ਜਿਸ ਦੇ ਤਹਿਤ ਸਾਰਿਆਂ ਦੇ ਮਨਾਂ ਅੰਦਰੋਂ ਇਸ ਵਿਸ਼ੇ ਪ੍ਰਤੀ ਪਹਿਲਾਂ ਤੋਂ ਘਰ ਕਰ ਚੁਕੀਆਂ ਗਲਤ ਮਾਨਤਾਵਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਇਸ ਵਿਸ਼ੇ ਦੀ ਗੰਭੀਰਤਾ ਪ੍ਰਤੀ ਸਾਰਿਆਂ ਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨਾ੍ਹਂ ਕਿਹਾ ਕਿ ਇਹ ਵਿਸ਼ਾ ਸਾਈਂਸ ਦੇ ਵਿਦਿਆਰਥੀਆਂ ਵਾਸਤੇ ਸਮੁੱਚੇ ਸੰਸਾਰ ਅੰਦਰ ਹੀ ਜ਼ਰੂਰੀ ਵਿਸ਼ਾ ਹੈ ਅਤੇ ਇਸ ਪ੍ਰਤੀ ਉਦਾਸੀਨਤਾ ਸਹੀ ਰਾਹ ਨਹੀਂ ਅਤੇ ਇਸਨੂੰ ਦੂਰ ਕਰਨਾ ਹੀ ਸਾਡਾ ਮੁੱਖ ਮੰਤਵ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ ਮਾਪਿਆਂ ਅਤੇ ਕੇਅਰਟੇਕਰਾਂ ਨੂੰ ਇਸ ਵਿਸ਼ੇ ਦੀ ਰੋਜ਼-ਮੱਰਾਹ ਦੀ ਜ਼ਿੰਦਗੀ ਅੰਦਰ ਮੌਜੂਦਗੀ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਆਪਣਾ ਆਤਮਵਿਸ਼ਵਾਸ਼ ਇਸ ਵਿਸ਼ੇ ਪ੍ਰਤੀ ਮਜ਼ਬੂਤ ਹੋਵੇ ਤਾਂ ਜੋ ਬੱਚਿਆਂ ਅਤੇ ਵਿਦਿਆਰਥੀਆਂ ਨਾਲ ਗੱਲ ਕਰਨ ਸਮੇਂ ਇਸ ਵਿਸ਼ੇ ਪ੍ਰਤੀ ਆਪਣੀ ਗਲਤ ਸੋਚ ਦਾ ਪ੍ਰਗਟਾਵਾ ਜਾਂ ਜਾਣਕਾਰੀ ਦੀ ਅਣਹੋਂਦ ਦਾ ਮੁਜ਼ਾਹਰਾ ਨਾ ਕਰ ਸਕਣ। ਆਉਣ ਵਾਲੇ ਪੰਜ ਸਾਲਾਂ ਦੌਰਾਨ, ਵਿਦਿਆਰਥੀਆਂ ਵਾਸਤੇ ਇਸ ਵਿਸ਼ੇ ਪ੍ਰਤੀ ਰੂਚੀ ਵਧਾਉਣ ਲਈ ਘੱਟੋ ਘੱਟ 100 ਮਾਹਿਰ ਅਧਿਆਪਕਾਂ ਦੀ ਤਾਇਨਾਤੀ ਹੋਵੇਗੀ ਅਤੇ 320 ਵਜ਼ੀਫ਼ੇ ਖਾਸ ਕਰਕੇ ਇਸੇ ਵਿਸ਼ੇ ਸਬੰਧੀ ਰੱਖੇ ਜਾਣਗੇ। ਅਧਿਆਪਕਾਂ ਦੇ ਮੌਜੂਦਾ ਸਿਖਾਉਣ ਦੇ ਤਰੀਕਿਆਂ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ www.education.nsw.gov.au/everyday-maths ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।