ਐਨੀਮੇਸ਼ਨ ਅਤੇ ਵੀ.ਐਫ.ਐਕਸ. ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਦਾ ਨਵਾਂ 100K ਡਾਲਰ ਪ੍ਰੋਗਰਾਮ

ਕਲਾ ਖੇਤਰ ਦੇ ਮੰਤਰੀ ਸ੍ਰੀ ਡੋਨ ਹਾਰਵਿਨ ਅਨੁਸਾਰ, ਨਿਊ ਸਾਊਥ ਵੇਲਜ਼ ਸਰਕਾਰ ਨੇ ਐਨੀਮੇਸ਼ਨ ਅਤੇ ਵੀ.ਐਫ.ਐਕਸ. ਖੇਤਰ ਵਿੱਚ ਟ੍ਰੇਨਿੰਗ ਵਾਸਤੇ ਇੱਕ ਨਵਾਂ 100K ਡਾਲਰਾਂ ਦਾ ਪ੍ਰੋਗਰਾਮ ਜਾਰੀ ਕੀਤਾ ਹੈ ਜਿਸ ਰਾਹੀਂ ਰਾਜ ਅੰਦਰ ਅਜਿਹੇ ਲੋਕਾਂ ਨੂੰ ਡਿਜੀਟਲ ਸਟੂਡਿਉ ਆਦਿ ਸੈਟਅਪ ਕਰਨ ਲਈ ਮਦਦ ਕੀਤੀ ਜਾਵੇਗੀ ਅਤੇ ਇਨ੍ਹਾਂ ਵਿੱਚ ਨਵੀਆਂ ਤਕਨੀਕਾਂ ਜਿਵੇਂ ਕਿ ਐਨੀਮਲ ਲਾਜਿਕ ਅਤੇ ਕਟਿੰਗ ਐਜਿਜ਼ ਵਰਗੀਆਂ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਫਰਵਰੀ 2021 ਵਿਚ ਸ਼ੁਰੂ ਹੋਣ ਵਾਲੇ ਇਸ ਪਾਇਲਟ ਪ੍ਰਾਜੈਕਤ ਤਹਿਤ ਘੱਟੋ ਘੱਟ 5 ਅਜਿਹੇ ਹੀ ਯੋਗ ਵਿਅਕਤੀਆਂ ਨੂੰ ਐਨੀਮੇਸ਼ਨ ਅਤੇ ਵਿਜ਼ੁਅਲ ਇਫੈਕਟਸ ਦੇ ਖੇਤਰ ਵਿੱਚ ਸਿਖਲਾਈ ਦਿੱਤੀ ਜਾਵੇਗੀ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਕੋਵਿਡ-19 ਕਾਰਨ ਪਈ ਮੰਦੀ ਦੀ ਮਾਰ ਤੋਂ ਉਭਰਨ ਲਈ ਰਾਜ ਸਰਕਾਰ ਦਿਨ ਰਾਤ ਲੱਗੀ ਹੋਈ ਹੈ ਅਤੇ ਇਸ ਵਾਸਤੇ ਕਈ ਉਸਾਰੂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਕਤ ਪ੍ਰੋਗਰਾਮ ਵੀ ਇਸੇ ਉਸਾਰੂ ਸੋਚ ਦਾ ਨਤੀਜਾ ਹੈ ਅਤੇ ਇਹ ਵੀ ਲੋਕਾਂ ਨੂੰ ਰੌਜ਼ਗਾਰ ਦੇਣ ਦੇ ਨਾਲ ਨਾਲ ਰਾਜ ਦੀ ਅਰਥਵਿਵਸਥਾ ਨੂੰ ਸੁਧਾਰਨ ਵਿੱਚ ਵੀ ਸਹਾਈ ਹੋਵੇਗਾ।
ਐਨੀਮਲ ਲਾਜਿਕ ਦੇ ਮੁਖੀ ਸ੍ਰੀ ਸ਼ੇਰਨ ਟੇਲਰ ਦਾ ਕਹਿਣਾ ਹੈ ਕਿ ਭਵਿੱਖ ਦੀ ਦੁਨੀਆ ਵਿਚ ਫਿਲਮੀ ਜਗਤ ਅੰਦਰ ਐਨੀਮੇਸ਼ਨ ਦਾ ਬਹੁਤ ਹੀ ਮਹੱਤਵਪੂਰਨ ਅਤੇ ਵੱਡਮੁੱਲਾ ਖੇਤਰ ਬਣਨ ਜਾ ਰਿਹਾ ਹੈ ਅਤੇ ਇਸ ਵਾਸਤੇ ਬਹੁਤ ਸਾਰੇ ਸਿਖਲਾਈ ਪ੍ਰਾਪਤ ਅਤੇ ਇਸ ਖੇਤਰ ਦੇ ਮਾਹਿਰਾਂ ਦੀ ਜ਼ਰੂਰਤ ਹੋਵੇਗੀ। ਸਰਕਾਰ ਦਾ ਇਹ ਮਹੱਤਵਪੂਰਨ ਕਦਮ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾਏਗਾ ਅਤੇ ਇਸ ਨਾਲ ਸਕਰੀਨ ਨਿਊ ਸਾਊਥ ਵੇਲਜ਼ ਨੂੰ ਵੀ ਨਵੀਆਂ ਬੁਲੰਦੀਆਂ ਛੋਹਣ ਨੂੰ ਮਿਲਣਗੀਆਂ।
ਫੀਚਰ ਅਤੇ ਟੈਲੀਵਿਜ਼ਨ, ਕਟਿੰਗ ਐਜਿਜ਼ ਦੇ ਮੁਖੀ, ਮਾਰਕਸ ਬਲਟਨ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਉਹ ਪੂਰਨ ਇਤਫਾਕ ਰੱਖਦੇ ਹਨ ਅਤੇ ਇਸ ਵਿੱਚ ਕੰਮ ਕਰਨ ਲਈ ਉਹ ਬਹੁਤ ਹੀ ਉਤਸੁਕ ਹਨ। ਪੋਸਟ ਪ੍ਰੋਕਡਸ਼ਨ ਨਾਲ ਸਬੰਧਤ ਹੋਣ ਕਾਰਨ ਉਹ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਰੌਜ਼ਗਾਰ ਅਤੇ ਉਸਾਰੂ ਕੰਮਾਂ ਦਾ ਉਜਵਲ ਭਵਿੱਖ ਵੀ ਦੇਖਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਉਲੀਕੇ ਇਸ ਪ੍ਰੋਗਰਾਮ ਤਹਿਤ ਹਰ ਇੱਕ ਸੰਭਾਵਿਤ ਸਿਖਲਾਈ ਪ੍ਰਾਪਤ ਕਰਨ ਵਾਲੇ ਯੋਗ ਉਮੀਦਵਾਰ ਲਈ 20,000 ਡਾਲਰਾਂ ਦਾ ਫੰਡ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸ ਦੌਰਾਨ ਛੇ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਕੋਰਸ ਪੂਰਾ ਹੋਣ ਤੇ ਉਮੀਦਵਾਰਾਂ ਲਈ ਪੱਕੇ ਰੌਜ਼ਗਾਰ ਮੁਹੱਈਆ ਕਰਵਾਉਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਅਰਜ਼ੀਆਂ ਦੇਣ ਦੀ ਆਖਰੀ ਤਾਰੀਖ 2 ਦਿਸੰਬਰ 2020 ਹੈ। ਪੂਰੀ ਜਾਣਕਾਰੀ Screen NSW website ਉਪਰ ਜਾ ਕੇ ਲਈ ਜਾ ਸਕਦੀ ਹੈ।

Install Punjabi Akhbar App

Install
×