ਨਿਊ ਸਾਊਥ ਵੇਲਜ਼ ਦੇ ਬਾਰਡਰ ਵਿਕਟੋਰੀਆ ਨਾਲ ਖੁਲ੍ਹ ਸਕਦੇ ਹਨ ਤੱਕ ਦਿਸੰਬਰ ਦੇ ਮਹੀਨੇ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਰਾਜ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਹੋਣ ਵਾਲੀ ਮੀਟਿੰਗ ਵਿੱਚ ਇਹ ਫੈਸਲਾ ਲੈ ਲਿਆ ਜਾਵੇਗਾ ਕਿ ਦਿਸੰਬਰ ਦੇ ਮਹੀਨੇ ਤੋਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਬਾਰਡਰ -ਜੋ ਕਿ ਕਰੋਨਾ ਕਾਰਨ ਆਵਾਜਾਈ ਤੋਂ ਬੀਤੇ 7 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਹਨ, ਨੂੰ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕ ਮੁੜ੍ਹ ਤੋਂ ਆਪਣੇ ਰੋਜ਼ ਮੱਰਾਹ ਦੇ ਜੀਵਨ ਕਾਲ ਵਿੱਚ ਵਿਚਰ ਸਕਣ। ਇਸ ਹਫ਼ਤੇ ਦੇ ਸ਼ੁਰੂਆਤ ਵਿੱਚ ਵੀ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਸੀ ਕਿ ਇਹ ਬੰਦ ਜ਼ਰੂਰਤਾਂ ਮੁਤਾਬਿਕ ਹੀ ਸੀ ਅਤੇ ਜਿਸ ਦਿਨ ਜ਼ਰੂਰਤ ਨਾ ਰਹੀ ਤਾਂ ਬਾਰਡਰ ਖੋਲ੍ਹਣ ਲਈ ਇੱਕ ਦਿਨ ਦੀ ਵੀ ਦੇਰੀ ਨਹੀਂ ਕੀਤੀ ਜਾਵੇਗੀ। ਉਧਰ ਵਿਕਟੋਰੀਆ ਵਿੱਚ ਵੀ ਲਗਾਤਾਰ ਪੰਜਵਾਂ ਦਿਨ ਹੈ ਕਿ ਇੱਥੇ ਕੋਈ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਦੌਰਾਨ ਬੀਤੇ 24 ਘੰਟਿਆਂ ਦੌਰਾਨ ਕੋਈ ਮੌਤ ਵੀ ਕਰੋਨਾ ਕਾਰਨ ਨਹੀਂ ਹੋਈ।

Install Punjabi Akhbar App

Install
×