ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦੇ ਅਸਤੀਫੇ ਤੋਂ ਬਾਅਦ ਨਵੇਂ ਪ੍ਰੀਮੀਅਰ ਲਈ ਕਵਾਇਦਾਂ ਤੇਜ਼

ਬੀਤੇ ਕੱਲ੍ਹ ਜਦੋਂ ਦਾ ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ, ਲੋਕਾਂ ਵਿੱਚ ਅਚੰਭਾ ਹੈ ਅਤੇ ਉਨ੍ਹਾਂ ਦੇ ਸ਼ੁਭਚਿੰਤਕ ਉਨ੍ਹਾਂ ਦੇ ਘਰ ਦੇ ਬਾਹਰ ਲਗਾਤਾਰ ਆਪਣੀਆਂ ਭਾਵਨਾਵਾਂ ਆਦਿ ਪ੍ਰਗਟ ਕਰਨ ਦੇ ਇਰਾਦੇ ਨਾਲ ਫੁੱਲਾਂ ਦੇ ਗੁਸਦਸਤੇ ਰੱਖ ਕੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸ਼ੁਭ-ਇਛਾਵਾਂ ਭੇਟ ਕਰ ਰਹੇ ਹਨ।
ਦੂਜੇ ਪਾਸੇ, ਉਨ੍ਹਾਂ ਤੋਂ ਬਾਅਦ ਹੁਣ ਨਿਊ ਸਾਊਥ ਵੇਲਜ਼ ਦਾ ਪ੍ਰੀਮੀਅਰ ਕੌਣ ਹੋਵੇਗਾ, ਇਸ ਪ੍ਰਤੀ ਕਵਾਇਦਾਂ ਸ਼ੁਰੂ ਹੋ ਚੁਕੀਆਂ ਹਨ ਅਤੇ ਇਸ ਵਾਸਤੇ ਖ਼ਜ਼ਾਨਾ ਮੰਤਰੀ ਡੋਮੀਨਿਕ ਪੈਰੋਟੈਟ ਦਾ ਨਾਮ ਹਾਲੇ ਤੱਕ ਦੌੜ ਵਿੱਚ ਸਭ ਤੋਂ ਅੱਗੇ ਹੈ। ਪਰੰਤੂ ਜਦੋਂ ਤੱਕ ਨਵਾਂ ਪ੍ਰੀਮੀਅਰ ਚੁਣ ਲਿਆ ਨਹੀਂ ਜਾਂਦਾ, ਗਲੈਡੀਜ਼ ਬਰਜਿਕਲੀਅਨ ਹੀ ਇਸ ਅਹੁਦੇ ਦਾ ਕੰਮਕਾਜ ਸੰਭਾਲਦੇ ਰਹਿਣਗੇ।
ਨਿਊ ਸਾਊਥ ਵੇਲਜ਼ ਦੇ ਨਵੇਂ ਪ੍ਰੀਮੀਅਰ ਦੀ ਦੌੜ ਵਿੱਚ ਵੈਸੇ ਪਲਾਨਿੰਗ ਮੰਤਰੀ ਰੋਬ ਸਟੋਕਸ, ਸੈਰ ਸਪਾਟਾ ਮੰਤਰੀ ਸਟੁਅਰਟ ਆਇਰਜ਼, ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ, ਅਟਾਰਨ ਜਨਰਲ ਮਾਰਕ ਸਪੀਕਮੈਨ ਆਦਿ ਵੀ ਸ਼ਾਮਿਲ ਦੱਸੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਆਪਣੇ 4 ਸਾਲ 6 ਮਹੀਨੇ ਦੇ ਕਾਰਜਕਾਲ ਦੌਰਾਨ, ਗਲੈਡੀਜ਼ ਬਰਜਿਕਲੀਅਨ ਕਾਫੀ ਹਰਮਨ ਪਿਆਰੇ ਰਹੇ ਹਨ ਪਰੰਤੂ ਉਨ੍ਹਾਂ ਉਪਰ 2012 ਤੋਂ 2018 ਸਾਲਾਂ ਦੌਰਾਨ ਕੁੱਝ ਕਰੱਪਸ਼ਨ ਦੇ ਇਲਜ਼ਾਮ ਲੱਗੇ ਹਨ ਅਤੇ ਇਸੇ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਹੈ।

Install Punjabi Akhbar App

Install
×