ਨਿਊ ਸਾਊਥ ਵੇਲਜ਼ ਵਿੱਚ ਜਾਬ ਰਿਕਵਰੀ ਪਲਾਨ ਦੀਆਂ ਨਵੀਆਂ ਪੁਲਾਂਘਾਂ

ਕਰੋਨਾ ਕਾਲ ਦੇ ਚਲਦਿਆਂ, ਲਾਕਡਾਊਨ ਆਦਿ ਕਾਰਨ ਰਾਜ ਅੰਦਰ ਪਈ ਹਰ ਤਰਫ਼ ਦੀ ਮੰਦੀ ਕਾਰਨ ਬਹੁਤ ਸਾਰੇ ਲੋਕਾਂ ਦੇ ਬੋਰੋਜ਼ਗਾਰ ਹੋ ਜਾਣ ਕਾਰਨ ਸਥਿਤੀਆਂ ਇਕਦਮ ਹੀ ਉਲਟ ਹੋ ਗਈਆਂ ਸਨ ਪਰੰਤੂ ਰਾਜ ਸਰਕਾਰ ਦੇ ਉਦਮਾਂ ਸਦਕਾ ਹੁਣ ਗੱਡੀ ਲੀਹਾਂ ਤੇ ਆਉਣ ਲੱਗੀ ਹੈ ਅਤੇ ਬੇਰੋਜ਼ਗਾਰੀ ਦੀ ਦਰ 5.4% ਰਹਿ ਗਈ ਹੈ ਕਿਉਂਕਿ ਰਾਜ ਅੰਦਰ 14,500 ਹੋਰ ਲੋਕ ਹੁਣ ਪੂਰੇ ਟਾਈਮ ਦੇ ਕੰਮਾਂ ਕਾਰਾਂ (ਫੁੱਲ ਟਾਈਮ ਜਾਬ) ਵਿੱਚ ਵਿਅਸਤ ਹੋ ਰਹੇ ਹਨ।
ਰਾਜ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਵਿੱਚ ਹੀ ਦਿੱਤੇ ਗਏ ਰੌਜ਼ਗਾਰ ਕਾਰਨ ਬੇਰੋਜ਼ਗਾਰੀ ਦੀ ਦਰ ਬੀਤੇ ਮਹੀਨੇ ਨਾਲੋਂ 0.3% ਹੋਰ ਗਿਰੀ ਹੈ ਅਤੇ ਪੱਛਮੀ ਆਸਟ੍ਰੇਲੀਆ ਤੋਂ ਬਾਅਦ ਹੁਣ ਦੂਸਰੇ ਨੰਬਰ ਤੇ ਆ ਗਈ ਹੈ।
ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੇ ਇੰਜਨ ਰੂਮ ਵਾਂਗੂੰ ਕੰਮ ਕਰਦਾ ਹੈ। ਇਸ ਸੱਚ ਹੈ ਕਿ ਕਰੋਨਾ ਅਤੇ ਹੋਰ ਕੁਦਰਤੀ ਆਫ਼ਤਾਵਾਂ ਕਾਰਨ ਬਹੁਤ ਜ਼ਿਆਦਾ ਮੰਦੀ ਦੀ ਮਾਰ ਸਹੀ ਹੈ ਪਰੰਤੂ ਜਿਹੜੀਆਂ ਰਾਜ ਸਰਕਾਰ ਨੇ ਇਸ ਤੋਂ ਉਭਰਨ ਵਾਸਤੇ ਨੀਤੀਆਂ ਘੜੀਆਂ ਹਨ ਉਨ੍ਹਾਂ ਦੀ ਬਦੌਲਤ ਸਹੀਬੱਧ ਤਰੀਕਿਆਂ ਦੇ ਨਾਲ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਚੁਕੇ ਹਨ ਅਤੇ ਛੇਤੀ ਹੀ ਅਸੀਂ ਅਰਥ ਵਿਵਸਥਾ ਦੀ ਗੱਡੀ ਨੂੰ ਮੁੜ ਤੋਂ ਪੂਰਨ ਰਫ਼ਤਾਰ ਦੇਣ ਵਿੱਚ ਕਾਮਯਾਬ ਹੋ ਜਾਵਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਬਹੁਤ ਸਾਰੇ ਜੋਖਮ ਭਰੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰੰਤੂ ਜੋ ਸਹਿਯੋਗ ਸਰਕਾਰ ਨੂੰ ਜਨਤਕ ਪੱਧਰ ਉਪਰ ਪ੍ਰਾਪਤ ਹੋ ਰਿਹਾ ਹੈ ਉਸ ਨਾਲ ਸਾਫ਼ ਜਾਹਰ ਹੈ ਕਿ ਸਰਕਾਰ ਆਪਣੀ ਰਾਜ ਦੀ ਜਨਤਾ ਦੇ ਸਹਿਯੋਗ ਕਾਰਨ ਨਵੀਆਂ ਚੁਣੌਤੀਆਂ ਦਾ ਸਾਮਨਾ ਕਰਨ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਹੈ ਅਤੇ ਕਿਸੇ ਪਾਸੇ ਤੋਂ ਵੀ ਮੂੰਹ ਨਹੀਂ ਮੋੜੇਗੀ।
ਰੌਜ਼ਗਾਰ ਮੰਤਰੀ, ਸਟੂਅਰਟ ਆਇਰਜ਼ ਨੇ ਵੀ ਇਸ ਦੀ ਹਾਮੀ ਭਰਦਿਆਂ ਕਿਹਾ ਕਿ ਜਿਹੜੇ ਰੌਜ਼ਗਾਰ, ਲੋਕਾਂ ਕੋਲੋਂ ਖੁੱਸ ਗਏ ਸਨ, ਉਹ ਲੋਕ ਹੁਣ ਮੁੜ ਤੋਂ ਪ੍ਰਾਪਤ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਤੋਂ ਪਹਿਲਾਂ ਨਾਲ ਮੇਲਿਆਂ ਪਤਾ ਲੱਗਦਾ ਹੈ ਕਿ ਮਾਰਚ ਦੇ ਮਹੀਨੇ ਵਿੱਚ 7,226 ਲੋਕਾਂ ਨੂੰ ਪੂਰੇ ਸਮੇਂ ਦਾ ਕੰਮ ਅਤੇ 7,421 ਲੋਕਾਂ ਨੂੰ ਆਂਸ਼ਿਕ ਸਮੇਂ ਦਾ ਕੰਮ ਪ੍ਰਾਪਤ ਹੋਇਆ ਅਤੇ ਮੌਜੂਦਾ ਸਮੇਂ ਵਿੱਚ 1,435 ਦੇ ਕਰੀਬ ਲੋਕਾਂ ਨੂੰ ਰੌਜ਼ਗਾਰ ਦਿੱਤਾ ਗਿਆ ਹੈ। ਇਨ੍ਹਾਂ ਆਂਕੜਿਆਂ ਤੋਂ ਸਾਫ ਜਾਹਿਰ ਹੈ ਕਿ ਇਸ ਮਹੀਨੇ ਰੌਜ਼ਗਾਰ ਦੀ ਦਰ 0.1% ਵਧੀ ਹੈ ਅਤੇ ਹੁਣ ਇਹ 65.7% ਤੇ ਹੈ ਜਦੋਂ ਕਿ ਇਸ ਵਿੱਚ ਮਹਿਲਾਵਾਂ ਦਾ ਵੀ ਯੋਗਦਾਨ ਹੈ ਅਤੇ ਮਹਿਲਾਵਾਂ ਵਾਲੀ ਦਰ ਵੀ 0.5% ਵਧ ਕੇ 61.3% ਹੋ ਗਈ ਹੈ।

Install Punjabi Akhbar App

Install
×